ਪੜ੍ਹੋ, ਨਵਾਂਸ਼ਹਿਰ ਖਬਰਨਾਮਾ
ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਇੱਕ ਵਿਅਕਤੀ ਕਾਬੂ ਮਾਮਲਾ ਦਰਜ
ਰਜਿੰਦਰ ਕੁਮਾਰ,ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 30 ਨਵੰਬਰ 2022- ਥਾਣਾ ਕਾਠਗੜ੍ਹ ਪੁਲਿਸ ਨੇ ਚੰਡੀਗੜ੍ਹ ਤੋਂ ਲਿਆਂਦੀ ਨਾਜਾਇਜ਼ ਸ਼ਰਾਬ ਦੀਆਂ 72 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਕਾਠਗੜ੍ਹ ਮੋੜ ਵਿਖੇ ਮੌਜੂਦ ਸਨ। ਇਸ ਦੌਰਾਨ ਆਬਕਾਰੀ ਵਿਭਾਗ ਨੂੰ ਮੁਖਬਰ ਖ਼ਾਸ ਤੋਂ ਇਤਲਾਹ ਦਿੱਤੀ ਕਿ ਪਿੰਡ ਜਲਾਲਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਉਹ ਪਿੰਡ ਕਮਾਲਪੁਰ ਤੋਂ ਜਲਾਲਪੁਰ ਨੂੰ ਜਾਂਦੇ ਰਸਤੇ ’ਤੇ ਜਲਾਲਪੁਰ ਮੋੜ ਕੋਲ ਸ਼ਰਾਬ ਰੱਖ ਕੇ ਚੰਡੀਗੜ੍ਹ ਤੋਂ ਸਸਤੇ ਭਾਅ ’ਤੇ ਸ਼ਰਾਬ ਲਿਆ ਕੇ ਗਾਹਕ ਦੀ ਉਡੀਕ ਕਰ ਰਿਹਾ ਹੈ। ਮੁਖਬਰ ਖਾਸ ਤੇ ਭਰੋਸਾ ਕਰਕੇ ਉਨ੍ਹਾਂ ਤੁਰੰਤ ਚੈਕਿੰਗ ਕਰਕੇ ਉਕਤ ਵਿਅਕਤੀ ਕੋਲੋਂ 72 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਸਬੰਧੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਅਤੇ ਜੇਸੀਬੀ ਸਮੇਤ ਤਿੰਨ 'ਤੇ ਮਾਮਲਾ ਦਰਜ
ਨਵਾਂਸ਼ਹਿਰ 30 ਨਵੰਬਰ 2022 ਥਾਣਾ ਰਾਹੋਂ ਦੀ ਪੁਲਸ ਨੇ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਅਤੇ ਜੇਸੀਬੀ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੈਡ ਕਾਂਸਟੇਬਲ ਹੇਮ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਈਨਿੰਗ ਇੰਸਪੈਕਟਰ ਕਮ ਜੇ.ਈ ਯੋਗਰਾਜ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇ.ਸੀ.ਬੀ., ਟਰੈਕਟਰ ਟਰਾਲੀ (ਪੀ.ਬੀ.-32-ਐਲ-0772), ਅਣਪਛਾਤਾ ਡਰਾਈਵਰ ਅਤੇ ਅਣਪਛਾਤਾ ਜ਼ਮੀਨ ਮਾਲਕ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਇਸ ਸਬੰਧੀ ਪੁਲੀਸ ਵੱਲੋਂ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।