ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ
ਹਰਦਮ ਮਾਨ
ਸਰੀ, 30 ਨਵੰਬਰ 2022-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਉਪਰਲੇ ਹਾਲ ਵਿੱਚ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਜਿਆ। ਇਹ ਜਾਣਕਾਰੀ ਦਿੰਦਿਆਂ ਹਰਚੰਦ ਸਿੰਘ ਅੱਚਰਵਾਲ ਨੇ ਦੱਸਿਆ ਹੈ ਕਿ ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਗੁਰਮੀਤ ਕਾਲਕਟ, ਗੁਰਦਰਸ਼ਨ ਸਿੰਘ ਬਾਦਲ, ਮਨਜੀਤ ਸਿੰਘ ਮੱਲ੍ਹਾ, ਰਵਿੰਦਰ ਕੌਰ ਬੈਂਸ, ਦਵਿੰਦਰ ਕੌਰ ਜੋਹਲ, ਬਲਬੀਰ ਸਿੰਘ ਸਹੋਤਾ, ਅਵਤਾਰ ਕੌਰ ਸਹੋਤਾ, ਸੁਰਜੀਤ ਸਿੰਘ ਗਿੱਲ, ਗੁਰਮੇਲ ਸਿੰਘ ਧਾਲੀਵਾਲ, ਖੁਸ਼ਹਾਲ ਸਿੰਘ ਗਲੋਟੀ, ਰਣਜੀਤ ਸਿੰਘ ਨਿੱਝਰ, ਗੁਰਮੁਖ ਸਿੰਘ ਨੰਨੜ, ਬਲਵੀਰ ਸਿੰਘ ਢਿੱਲੋਂ, ਗੁਰਦਿਆਲ ਸਿੰਘ ਜੌਹਲ, ਭਜਨ ਸਿੰਘ ਅਟਵਾਲ, ਕ੍ਰਿਪਾਲ ਸਿੰਘ ਜੌਹਲ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਚਾਹ ਪਾਣੀ ਦੀ ਸੇਵਾ ਬਲਬੀਰ ਸਿੰਘ ਸਹੋਤਾ-ਅਵਤਾਰ ਕੌਰ ਸਹੋਤਾ ਵੱਲੋ ਕੀਤੀ ਗਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com