ਮਨਿੰਦਰ ਗਿੱਲ ਦੇ ਭਰਾ ਰਾਜੀ ਗਿੱਲ ਦੀਆਂ ਅਸਥੀਆਂ ਕੀਤੀਆਂ ਜਲਪਰਵਾਹ - ਨਮਿਤ ਅੰਤਿਮ ਅਰਦਾਸ 2 ਦਸੰਬਰ ਨੂੰ ਸ਼ੇਰਪੁਰ ਵਿਖੇ
ਬਾਬਾ ਬਲਬੀਰ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਰਹੇ ਮੌਜੂਦ
ਨਕੋਦਰ / ਸਰੀ, 30 ਨਵੰਬਰ, 2022: ਰੇਡੀਓ ਇੰਡੀਆ ਕੈਨੇਡਾ ਦੇ ਸੀ ਈ ਓ ਮਨਿੰਦਰ ਸਿੰਘ ਗਿੱਲ ਦੇ ਭਰਾ ਰਵਿੰਦਰ ਸਿੰਘ ਗਿੱਲ @ ਰਾਜੀ ਗਿੱਲ ਨਮਿਤ ਰੱਖੇ ਸ੍ਰੀ ਅਖੰਡਪਾਠ ਦਾ ਭੋਗ ਅਤੇ ਅੰਤਿਮ ਅਰਦਾਸ 2 ਦਸੰਬਰ, 2022 ( ਸ਼ੁੱਕਰਵਾਰ ) ਨੂੰ ਉਨ੍ਹਾਂ ਦੇ ਜੱਦੀ ਪਿੰਡ ਸ਼ੇਰਪੁਰ ( ਨੇੜੇ ਨਕੋਦਰ ) ਵਿਖੇ 11 ਵਜੇ ਤੋਂ 1 ਵਜੇ ਤੱਕ ਹੋਣਗੇ .
ਮੰਗਲਵਾਰ ਨੂੰ ਗਿੱਲ ਪਰਿਵਾਰ ਵੱਲੋਂ ਰਾਜੀ ਗਿੱਲ ਦੀਆਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤਾ ਗਿਆ . ਇਸ ਮੌਕੇ ਮਨਿੰਦਰ ਗਿੱਲ ਅਤੇ ਉਨ੍ਹਾਂ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਗਿੱਲ, ਰਾਜੀ ਗਿੱਲ ਦੀਆਂ ਕੈਨੇਡਾ ਤੋਂ ਆਈਆਂ ਤਿੰਨੇ ਧੀਆਂ ( ਯੂ ਕੇ ) ਅਤੇ ਪਰਿਵਾਰ ਦੇ ਹੋਰ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ .ਇਸ ਮੌਕੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਉਚੇਚੇ ਤੌਰ 'ਤੇ ਪਰਿਵਾਰ ਨਾਲ ਮੌਜੂਦ ਰਹੇ .
ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ.
ਚੇਤੇ ਰਹੇ ਕਿ ਰਾਜੀ ਗਿੱਲ ਦਾ 25 ਨਵੰਬਰ , 2022 ਨੂੰ ਪਿੰਡ ਸ਼ੇਰਪੁਰ ਵਿਚ ਹੀ ਅਚਾਨਕ ਦਿਹਾਂਤ ਹੋ ਗਿਆ ਸੀ .ਅੰਤਮ ਸਸਕਾਰ 28 ਨਵੰਬਰ ਨੂੰ ਪਿੰਡ 'ਚ ਕੀਤਾ ਗਿਆ ਸੀ .
.ਮਨਿੰਦਰ ਗਿੱਲ ਨੂੰ ਇਨ੍ਹਾਂ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ:ਇੰਡੀਆ ਨੰਬਰ +91-7652920364 or ਕੈਨੇਡਾ ਨੰਬਰ +1-604 5051600
ਮੰਗਲਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਦੇ ਜਲਪ੍ਰਵਾਹ ਮੌਕੇ ਦੀਆਂ ਤਸਵੀਰਾਂ
ਮੰਗਲਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਦੇ ਜਲਪ੍ਰਵਾਹ ਮੌਕੇ ਦੀਆਂ ਤਸਵੀਰਾਂ
ਰਵਿੰਦਰ ਸਿੰਘ ਗਿੱਲ @ ਰਾਜੀ ਗਿੱਲ ਦੀ ਫਾਈਲ ਫੋਟੋ
ਸਬੰਧਿਤ ਖਬਰ -
ਸ਼ੋਕ-ਸੁਨੇਹਾ: ਕਨੇਡਾ ਦੀ ਨਾਮਵਰ ਮੀਡੀਆ ਹਸਤੀ ਮਨਿੰਦਰ ਗਿੱਲ ਨੂੰ ਸਦਮਾ, ਵੱਡੇ ਭਰਾ ਰਵਿੰਦਰ ਗਿੱਲ @ ਰਾਜੀ ਗਿੱਲ ਦਾ ਅਕਾਲ ਚਲਾਣਾ