ਹੈਰੋਇਨ , ਪਾਬੰਦੀਸ਼ੂਦਾ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਪੰਜ ਕਾਬੂ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਨਵੰਬਰ 2022- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ -ਵੱਖ ਪੁਲਿਸ ਸਟੇਸ਼ਨਾਂ ਦੀ ਪੁਲੀਸ ਵਲੋ ਪੰਜ ਵਿਅਕਤੀਆ ਨੂੰ 10 ਗ੍ਰਾਮ ਹੈਰੋਇਨ , 1160 ਪਾਬੰਦੀ ਸ਼ੂਦਾ ਗੋਲੀਆਂ ਅਤੇ 75 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਬ ਇੰਸਪੈਕਟਰ ਸਤਨਾਮ ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਟੀ ਪੁਆਇੰਟ ਝੰਡਾ ਲੁਬਾਣਾ ਵਿਖੇ ਨਾਕਾਬੰਦੀ ਕਰਕੇ ਗੋਲਡੀ ਮਸੀਹ ਵਾਸੀ ਦਾਰਾਪੁਰ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 300 ਪਾਬੰਦੀ ਸ਼ੂਦਾ ਗੋਲੀਆਂ ਬਿਨਾ ਮਾਰਕਾ ਬਰਾਮਦ ਹੋਈਆਂ ।
ਸਹਾਇਕ ਸਬ ਇੰਸਪੈਕਟਰ ਯੂਸਫ ਮਸੀਹ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਪਨਿਆੜ ਦੀਆ ਮੜੀਆ ਦੇ ਨੇੜੇ ਤੋਂ ਸੂਰਜ ਉਰਫ ਹੇਵੀ ਵਾਸੀ ਪਨਿਆੜ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 10 ਗ੍ਰਾਮ ਹੈਰੋਇਨ ਅਤੇ 860 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈਆਂ ।
ਸਹਾਇਕ ਸਬ ਇੰਸਪੈਕਟਰ ਤਰਲੋਕ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਪਿੰਡ ਡੀਡਾ ਸੈਣੀਆਂ ਦੀਆ ਮੜੀਆ ਵਿਖੇ ਰੇਡ ਕਰਕੇ ਤਰਸੇਮ ਲਾਲ ਉਰਫ ਹੁੱਕੀ ਨੂੰ 30 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਅਨੀਤਾ ਪਤਨੀ ਬਲਦੇਵ ਰਾਜ ਵਾਸੀ ਪਿੰਡ ਬਰਿਆਰ ਦੇ ਘਰ ਰੇਡ ਕਰਕੇ ਅਨੀਤਾ ਨੂੰ 15 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਮਹਾਂਦੇਵ ਕਲਾ ਦੇ ਘਰ ਰੇਡ ਕਰਕੇ ਗੁਰਪ੍ਰੀਤ ਸਿੰਘ ਨੂੰ 30 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।