ਅੰਮ੍ਰਿਤਸਰ ਹਾਈਵੇ 'ਤੇ ਵੱਡਾ ਹਾਦਸਾ: ਔਰਤ ਦੀ ਹੋਈ ਦਰਦਨਾਕ ਮੌਤ, ਧੀ ਜ਼ਖਮੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਨਵੰਬਰ 2022
ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੇ ਜੰਤੀਪੂਰ ਪੁਲਿਸ ਚੋਕੀ ਦੇ ਸਾਹਮਣੇ ਦੇਰ ਸ਼ਾਮ ਹੋਇਆ ਇਕ ਦਰਦਨਾਕ ਸੜਕ ਹਾਦਸਾ ਹੋਇਆ ਹੈ। ਬਟਾਲਾ ਦੀ ਰਹਿਣ ਵਾਲਿਆਂ ਮਾਂ ਅਤੇ ਧੀ ਅੰਮ੍ਰਿਤਸਰ ਤੋਂ ਆਪਣੀ ਐਕਟਿਵਾ ਤੇ ਸਵਾਰ ਬਟਾਲਾ ਵਾਪਿਸ ਆ ਰਹੀਆਂ ਸਨ ਕਿ ਅਚਾਨਕ ਬਟਾਲਾ ਦੇ ਨਜ਼ਦੀਕ ਹੀ ਇਕ ਤੇਜ਼ ਰਫਤਾਰ ਆ ਰਹੀ ਇਨੋਵਾ ਗੱਡੀ ਨਾਲ ਟੱਕਰ ਹੋਣ ਦੇ ਚਲਦੇ ਹੋਏ ਸੜਕ ਹਾਦਸੇ ਚ ਮਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਨੂੰ ਇਸ ਹਾਦਸੇ ਚ ਕੋਈ ਗੰਭੀਰ ਸੱਟ ਨਹੀਂ ਲੱਗੀ ।
ਇਸ ਹਾਦਸੇ ਨੂੰ ਅੰਜਾਮ ਦੇਣ ਵਾਲੀ ਇਨੋਵਾ ਗੱਡੀ ਮੌਕੇ ਤੋਂ ਹੋਈ ਫਰਾਰ ਪੁਲਿਸ ਵਲੋਂ ਸੀਸੀਟੀਵੀ ਫੋਟੈਜ ਖੰਗਲੀ ਜਾ ਰਹੀ ਹੈ ਜਦਕਿ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾ ਰਿਹਾ ਹੈ | ਉਥੇ ਹੀ ਮ੍ਰਿਤਕ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ ਅਤੇ ਆਪਣੇ ਘਰ ਪਰਿਵਾਰ ਖਰਚ ਚਲਾਉਣ ਲਈ ਘਰ ਚ ਕਮਾਉਣ ਵਾਲੀ ਇਕੱਲੀ ਕੁਲਵਿੰਦਰ ਕੌਰ ਹੀ ਸੀ ਅਤੇ ਉਹ ਸਾਲਾਂ ਤੋਂ ਇਕ ਨਿਜੀ ਸਕੂਲ ਚ ਨੌਕਰੀ ਕਰਦੀ ਸੀ |
ਮ੍ਰਿਤਕ ਦਾ ਪਰਿਵਾਰ ਸਦਮੇ ਚ ਹੈ ਅਤੇ ਕੈਮਰਾ ਚ ਕੋਈ ਗੱਲ ਨਹੀਂ ਕਰ ਰਿਹਾ ਹੈ ਅਤੇ ਰੋ ਰੋ ਬੁਰਾ ਹਾਲ ਹੈ ਇਸ ਬਾਬਤ ਜਾਣਕਾਰੀ ਦੇਂਦੇ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਕੁਮਾਰ ਨੇ ਦੱਸਿਆ ਕਿ ਬਟਾਲਾ ਦੀ ਸਿੰਬਲ ਚੋਕ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜਦ ਅਮੁਬੂਲੈਂਸ ਰਾਹੀਂ ਇਲਾਜ ਲਈ ਪਹੁਚੀ ਤਾ ਉਹ ਮ੍ਰਿਤਕ ਸੀ ਅਤੇ ਉਥੇ ਹੀ ਪੁਲਿਸ ਚੋਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਰਿਸੋਰਟ ਤੋਂ ਬਾਹਰ ਆਈ ਤੇਜ ਰਫਤਾਰ ਗੱਡੀ ਇਨੋਵਾ ਵਲੋਂ ਐਕਟਿਵਾ ਤੋਂ ਟੱਕਰ ਮਾਰੀ ਗਈ ਅਤੇ ਗੱਡੀ ਮੌਕੇ ਤੋਂ ਫਰਾਰ ਹੋ ਗਈ ਜਿਸ ਦੇ ਚਲਦੇ ਕੁਲਵਿੰਦਰ ਕੌਰ ਜੋ ਐਕਟਿਵਾ ਚਲਾ ਰਹੀ ਸੀ ਦੇ ਸਿਰ ਚ ਸਟ ਵੱਜਣ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੇ ਨਾਲ ਸਵਾਰ ਉਸਦੀ ਧੀ ਦਾ ਬਚਾਵ ਹੀ ਰਿਹਾ ਜਦਕਿ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਉਸਦੀ ਪੁਲਿਸ ਚੋਕੀ ਦੇ ਸਾਮਣੇ ਵਾਪਰਿਆ ਹੈ ਅਤੇ ਉਹਨਾਂ ਵਲੋਂ ਸੀਸੀਟੀਵੀ ਫੋਟੈਜ ਖੰਗਲੀ ਜਾ ਰਹੀ ਹੈ ਅਤੇ ਉਹ ਗੱਡੀ ਦੀ ਪਹਿਚਾਣ ਕਰਨ ਚ ਜੁਟੇ ਹਨ |