ਕੈਨੇਡਾ ਦੀ ਟੀਮ ਡੇਵਿਸ ਕੱਪ ਚੈਂਪੀਅਨ ਬਣੀ -ਜਸਟਿਨ ਟਰੂਡੋ ਨੇ ਟੀਮ ਨੂੰ ਵਧਾਈ ਦਿੱਤੀ
ਹਰਦਮ ਮਾਨ
ਸਰੀ, 29 ਨਵੰਬਰ 2022-: ਕੈਨੇਡਾ ਨੇ ਟੈਨਿਸ ਵਿਚ ਨਵਾਂ ਇਤਿਹਾਸ ਸਿਰਜਦਿਆਂ ਡੇਵਿਸ ਕੱਪ 2022 ਆਪਣੇ ਨਾਮ ਕਰ ਲਿਆ ਹੈ। ਕੈਨੇਡਾ ਨੂੰ ਪਹਿਲੀ ਵਾਰ ਡੇਵਿਸ ਕੱਪ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ। ਕੈਨੇਡਾ ਟੀਮ ਦੀ ਇਸ ਜਿੱਤ ਉੱਪਰ ਕੈਨੇਡਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਜੇਤੂ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1913 ਅਤੇ 2019 ਵਿਚ ਵੀ ਕੈਨੇਡਾ ਦੀ ਟੀਮ ਡੇਵਿਸ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਸੀ ਪਰ ਜਿੱਤ ਨਸੀਬ ਨਹੀਂ ਸੀ ਹੋਈ।
ਇਸ ਵਾਰ ਕੈਨੇਡਾ ਦੀ ਟੀਮ ਨੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਡੇਵਿਸ ਕੱਪ ਨੂੰ ਚੁੰਮਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਸ਼ਾਨਦਾਰ ਜਿੱਤ ਉੱਪਰ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਟੈਨਿਸ ਕੋਰਟ ਵਿਚ ਇਤਿਹਾਸ ਸਿਰਜਦਿਆਂ ਕੈਨੇਡਾ ਨੇ ਪਹਿਲੀ ਵਾਰ ਡੇਵਿਸ ਕੱਪ ਜਿੱਤਿਆ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com