ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ (ਰਜਿ:) ਪੰਜਾਬ ਮਾਲੇਰਕੋਟਲਾ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਨੂੰ ਦਿੱਤਾ ਮੈਮੋਰੈਂਡਮ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 28 ਨਵੰਬਰ 2022: ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ (ਰਜਿ:) ਪੰਜਾਬ ਕੈਪ ਆਫ਼ਿਸ ਮਾਲੇਰਕੋਟਲਾ ਤੋਂ ਮਹਿੰਦਰ ਦੀਪ ਉਪ-ਪ੍ਰਧਾਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਲਮੀਕਿ ਤੇ ਮਜ਼ਹਬੀ ਸਿੱਖ ਸਮਾਜ ਵਿਮੁਕਤ ਜਾਤੀਆਂ ਤੇ ਬਾਜੀਗਰ ਜਾਤੀ ਨੂੰ 2 ਪ੍ਰਤੀਸ਼ਤ ਰਿਜ਼ਰਵੇਸ਼ਨ ਦਿੱਤੀ ਗਈ ਸੀ। ਉਸ ਨਾਲ ਸਮੇਂ-ਸਮੇਂ ’ਤੇ ਛੇੜਛਾੜ ਕੀਤੀ ਕੀਤੀ ਜਾਂਦੀ ਰਹੀ ਹੈ। ਇਸ ਸਬੰਧ ਵਿੱਚ ਉਪਰੋਕਤ ਵਰਗਾਂ ਵੱਲੋਂ ਤਿੱਖੇ ਸੰਘਰਸ਼ਮਈ ਵਿਰੋਧ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਪ੍ਰਮੁੱਖ ਸਕੱਤਰ ਵੱਲੋਂ ਪੱਤਰ ਨੰਬਰ 1424/2020.ਆਰ.ਸੀ.-1/32 ਮਿਤੀ 15-09-2022 ਨੂੰ ਰੱਦ ਕਰ ਦਿੱਤਾ ਸੀ। ਜਿਸ ਤੇ ਵਾਲਮੀਕਿ ਸਮਾਜ ਅਤੇ ਮਜ਼ਹਬੀ ਸਿੱਖ ਸਮਾਜ ਧੰਨਵਾਦ ਕਰਦਾ ਹੈ। ਸਾਰਾ ਭਾਈਚਾਰਾ ਇਸ ਨੂੰ ਦੁਬਾਰਾ ਲਾਗੂ ਕਰਵਾਉਣ ਲਈ ਕੋਸ਼ਿਸ਼ਾਂ ਕਰਦਾ ਰਹੇਗਾ। ਜੇਕਰ ਹੋਰ ਸਰਕਾਰਾਂ ਵਾਂਗ ਪਿਛਲੇ ਫ਼ੈਸਲਿਆਂ ਨੂੰ ਫੇਰ ਤੋਂ ਲਾਗੂ ਕੀਤਾ ਜਾਵੇਗਾ ਤਾਂ ਇਹ ਸਾਰਾ ਸਮਾਜ ਵਿਰੋਧ ਕਰੇਗਾ। ਉਪਰੋਕਤ ਮੰਗਾਂ ਸਬੰਧੀ ਇੱਕ ਪੱਤਰ ਰਾਹੀਂ ਜ਼ਿਲ੍ਹਾ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਨੂੰ ਮੈਮੋਰੈਂਡਮ ਬੇਨਤੀ ਪੱਤਰ ਪੇਸ਼ ਕੀਤਾ ਗਿਆ।