66ਵੀਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਫਰੀਦਕੋਟ ’ਚ ਸ਼ਾਨ ੋਸ਼ੌਕਤ ਨਾਲ ਸੰਪੰਨ
ਹੈਡਬਾਲ ਅੰਡਰ-14 ਲੜਕਿਆਂ ਪਟਿਆਲਾ ਤੇ ਲੜਕੀਆਂ ’ਚ ਬਠਿੰਡਾ ਬਣੇ ਜੇਤੂ ਅਤੇ ਉਪ ਜੇਤੂ
ਹੈਂਡਬਾਲ ਅੰਡਰ-17 ਲੜਕੇ ਅਤੇ ਲੜਕਿਆਂ ’ਚ ਫ਼ਰੀਦਕੋਟ ਬਣਿਆ ਚੈਂਪੀਅਨ
ਕਿ੍ਰਕਟ ਅੰਡਰ-19 ਲੜਕੀਆਂ ’ਚ ਸ਼ੀ੍ਰ ਅੰਮਿ੍ਰਤਸਰ ਸਾਹਿਬ, ਫ਼ਰੀਦਕੋਟ, ਬਠਿੰਡਾ ਰਹੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ
ਬਾਲ ਸ਼ੂਟਿੰਗ ਅੰਡਰ-17 ਲੜਕਿਆਂ ’ਚ ਫ਼ਰੀਦਕੋਟ ਨੇ ਪਹਿਲਾ, ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਜਾ ਅਤੇ ਬਠਿੰਡਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਪੰਜਾਬ ਸਰਕਾਰ ਖਿਡਾਰੀਆਂ ਦੀ ਕਰੇਗੀ ਹਰ ਸੰਭਵ ਸਹਾਇਤਾ: ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ
ਫਰੀਦਕੋਟ 28 ਨਵੰਬਰ (ਪਰਵਿੰਦਰ ਸਿੰਘ ਕੰਧਾਰੀ): 66ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਅੱਜ ਫ਼ਰੀਦਕੋਟ ਜ਼ਿਲੇ ਦੇ ਪਿੰਡ ਕੰਮਆਣਾ ਵਿਖੇ ਸੰਪੰਨ ਹੋ ਗਈਆਂ ਹਨ। ਅੱਜ ਇਨਾਮ ਵੰਡ ਸਮਾਗਮ ’ਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਭਾਈ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ 66ਵੀਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਦੇ ਸਫ਼ਲ ਆਯੋਜਨ ਤੇ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਖੇ ਮੈਦਾਨ ’ਚ ਆ ਕੇ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਹਰ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਕੁਲਦੀਪ ਸਿੰਘ ਗਿੱਲ ਜ਼ਿਲਾ ਮੈਂਟਰ-ਕਮ-ਸਪੋਰਟਸ ਕੋਆਰਡੀਨੇਟਰ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਇਸ ਪੰਜ ਰੋਜ਼ਾ ਟੂਰਨਾਮੈਂਟ ’ਚ ਪੰਜਾਬ ਦੇ ਵੱਖ-ਵੱਖ 23 ਜ਼ਿਲਿਆਂ ਤੋਂ ਹੈਂਡਬਾਲ, ਬਾਲ ਸ਼ੂਟਿੰਗ, ਕਿ੍ਰਕਟ ਦੇ ਕਰੀਬ 2500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਹੈ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਲੈਕਚਰਾਰ ਨਰੇਸ਼ ਕੁਮਾਰ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਪਿ੍ਰੰਸੀਪਲ, ਮੁੱਖ ਅਧਿਆਪਕ, ਫ਼ਿਜੀਕਲ ਐਜੂਕੇਸ਼ਨ ਦੇ ਅਧਿਆਪਕ ਸਾਹਿਬਾਨ ਦੇ ਨਾਲ-ਨਾਲ ਪਿੰਡ ਕੰਮੇਆਣਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਜਸਬੀਰ ਸਿੰਘ ਸੰਧੂ ਨੇ ਫ਼ਰੀਦਕੋਟ ਜ਼ਿਲੇ ਦੀਆਂ ਖੇਡ ਖੇਤਰ ’ਚ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਰਿਟਾਇਡ ਹੈਂਡਬਾਲ ਕੋਚ ਜਤਿੰਦਰ ਸਿੰਘ ਰੋਮਾਣਾ ਫ਼ਾਈਨਲ ਮੁਕਾਬਲੇ ’ਚ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਅੱਜ ਲੋੜ ਹੈ ਕਿ ਬੱਚੇ ਅਤੇ ਨੌਜਵਾਨ ਖੇਡਾਂ ਦੇ ਖੇਤਰ ’ਚ ਸਖ਼ਤ ਮਿਹਨਤ ਕਰਕੇ ਪੰਜਾਬ ਨੂੰ ਖੇਡ ਖੇਤਰ ’ਚ ਹੋਰ ਬੁਲੰਦੀਆਂ ਤੇ ਲਿਜਾਣ। ਉਨ੍ਹਾਂ ਖੇਡਾਂ ਨੂੰ ਪ੍ਰਬੰਧਕਾਂ ਨੂੰ ਕੀਤੇ ਪ੍ਰਬੰਧਾਂ ਲਈ ਵਧਾਈ ਵੀ ਦਿੱਤੀ।
ਸੇਵਾ ਮੁਕਤ ਮੁੱਖ ਅਧਿਆਪਕ ਕਿ੍ਰਸ਼ਨ ਦਾਸ ਕੰਮੇਆਣਾ,ਗੁਰਚਰਨ ਸਿੰਘ ਮੈਂਬਰ ਪੰਚਾਇਤ, ਜਗਜੀਤ ਸਿੰਘ ਸੰਧੂ ਸਾਬਕਾ ਸਰਪੰਚ, ਸੰਦੀਪ ਸਿੰਘ ਬਰਾੜ ਬਲਾਕ ਇੰਚਾਰਜ਼ ਆਮ ਅਦਾਮੀ ਪਾਰਟੀ ਸੰਧਵਾਂ, ਵਿਰਸਾ ਸਿੰਘ ਸੰਧੂ, ਡਾ.ਮਨਜੀਤ ਸਿੰਘ ਬਿੱਟੂ, ਲਖਵਿੰਦਰ ਸਿੰਘ ਗਿੱਲ ਏ.ਐਸ.ਆਈ, ਬੀ.ਐਸ.ਐਫ਼, ਸੁਨੀਲ ਵਾਟਸ ਪੰਜਾਬ ਰਾਜ ਮੰਡੀ ਬੋਰਡ, ਸਰਕਾਰੀ ਹਾਈ ਸਕੂਲ ਕੰਮੇਆਣਾ ਦੇ ਮੁੱਖ ਅਧਿਆਪਕ ਰਮਿੰਦਰ ਕੌਰ,ਸਰਕਾਰੀ ਹਾਈ ਸਕੂਲ ਕਾਉਣੀ ਦੇ ਮੁੱਖ ਅਧਿਆਪਕ ਵਿਕਾਸਪਾਲ, ਸਰਕਾਰੀ ਹਾਈ ਸਕੂਲ ਜਨੇਰੀਆਂ ਦੇ ਮੁੱਖ ਅਧਿਆਪਕ ਨਵਦੀਪ ਸ਼ਰਮਾ, ਲੈਕਚਰਾਰ ਲਕਸ਼ਮੀ ਜ਼ੀਰਾ ਉਚੇਚੇ ਤੌਰ ਤੇ ਸ਼ਾਮਲ ਸਨ। ਇਸ ਮੌਕੇ ਜਸਬੀਰ ਸਿੰਘ ਸੰਧੂ ਰਿਟਾਇਡ ਹੈਡ ਮਾਸਟਰ, ਨਰੇਸ਼ ਕੁਮਾਰ ਜਨਰਲ ਸਕੱਤਰ ਜ਼ਿਲਾ ਟੂਰਨਾਮੈਂਟ ਕਮੇਟੀ, ਇਕਬਾਲ ਸਿੰਘ ਚੰਦਭਾਨ, ਮਨਜਿੰਦਰ ਸਿੰਘ ਪੀ.ਟੀ.ਆਈ, ਮਨਪ੍ਰੀਤ ਸਿੰਘ ਪੀ.ਟੀ.ਆਈ, ਰਣਜੋਤ ਸਿੰਘ ਡੀ.ਪੀ.ਈ, ਚੰਦਨ ਸਿੰਘ ਡੀ.ਪੀ.ਈ, ਗੋਬਿੰਦ ਸਿੰਘ ਜਨੇਰੀਆਂ, ਸੁਖਜਿੰਦਰ ਸਿੰਘ ਸਾਭਾ,ਲੈਕਚਰਾਰ ਹਰਬੰਸ ਸਿੰਘ, ਚਰਨਜੀਵ ਮਾਈਕਲ ਹੈਂਡਬਾਲ ਕੋਚ, ਦਵਿੰਦਰ ਕੌਰ ਮੈਥ ਮਿਸਟ੍ਰੈਸ, ਗੁਰਵਿੰਦਰ ਕੌਰ ਡੀ.ਪੀ.ਈ, ਲੈਕਚਰਾਜ ਸੁਖਜਿੰਦਰ ਸਿੰਘ ਸੁੱਖੀ, ਜਸਬੀਰ ਸਿੰਘ ਜੱਸੀ ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਨੇ ਇਨ੍ਹਾਂ ਖੇਡਾਂ ਦੀ ਸਫ਼ਲਤਾ ਲਈ ਵੱਡਮੁੱਲਾ ਯੋਗਦਾਨ ਦਿੱਤਾ।
ਇਸ ਮੌਕੇ ਮਨਮੋਹਕ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਸੀਨੀਅਰ ਹੈਂਡਬਾਲ ਕੋਚ ਦਰਸ਼ਨਪਾਲ ਸ਼ਰਮਾ ਨੇ ਦਰਸ਼ਕਾਂ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਿਆ। ਇਨ੍ਹਾਂ 66ਵੀਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਅੰਡਰ-ਹੈਂਡਬਾਲ14 ਲੜਕਿਆਂ ’ਚ ਪਟਿਆਲਾ ਦੀ ਟੀਮ ਨੇ ਪਹਿਲਾ, ਸ਼੍ਰੀ ਅੰਮਿ੍ਰਤਸਰ ਸਾਹਿਬ ਦੀ ਟੀਮ ਨੇ ਦੂਜਾ, ਫ਼ਰੀਦਕੋਟ ਦੀ ਟੀਮ ਨੇ ਤੀਜਾ ਅਤੇ ਹੁਿਸ਼ਆਰਪੁਰ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ-14 ਲੜਕੀਆਂ ’ਚ ਬਠਿੰਡਾ ਦੀ ਟੀਮ ਨੇ ਪਹਿਲਾ, ਪਟਿਆਲਾ ਦੀ ਟੀਮ ਨੇ ਦੂਜਾ, ਮਨਾਸਾ ਦੀ ਟੀਮ ਨੇ ਤੀਜਾ ਅਤੇ ਲੁਧਿਆਣਾ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ-17 ਲੜਕਿਆਂ ’ਚ ਫ਼ਰੀਦਕੋਟ ਦੀ ਟੀਮ ਨੇ ਪਹਿਲਾ, ਪਟਿਆਲਾ ਦੀ ਟੀਮ ਨੇ ਦੂਜਾ, ਫ਼ਿਰੋਜ਼ਪੁਰ ਦੀ ਟੀਮ ਨੇ ਤੀਜਾ ਅਤੇ ਸੰਗਰੂਰ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਹੈਂਡਬਾਲ-17 ਅੰਡਰ -17 ਲੜਕੀਆਂ ’ਚ ਫ਼ਰੀਦਕੋਟ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਜਾ, ਫ਼ਿਰੋਜ਼ਪੁਰ ਦੀ ਟੀਮ ਨੇ ਤੀਜਾ ਅਤੇ ਸ਼੍ਰੀ ਅੰਮਿ੍ਰਤਸਰ ਸਾਹਿਬ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਬਾਲ ਸ਼ੂਟਿੰਗ ਅੰਡਰ-17 ਲੜਕਿਆਂ ’ਚ ਫ਼ਰੀਦਕੋਟ ਨੇ ਪਹਿਲਾ, ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਜਾ ਅਤੇ ਬਠਿੰਡਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੀਆਂ ਕਿ੍ਰਕਟ ’ਚ ਸ਼੍ਰੀ ਅੰਮਿ੍ਰੰਤਸਰ ਸਾਹਿਬ ਦੀ ਟੀਮ ਨੇ ਪਹਿਲਾ, ਫ਼ਰੀਦਕੋਟ ਦੀ ਟੀਮ ਨੇ ਦੂਜਾ ਅਤੇ ਬਠਿੰਡਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਕਿ੍ਰਕਟ ਦੇ ਸਮੁੱਚੇ ਮੈਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਵਿਖੇ ਲੈਕਚਰਾਰ ਅਮਿਤ ਗਰਵੋਰ ਅਤੇ ਭਗਤ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਸੁਚੱਜੇ ਢੰਗ ਨਾਲ ਕਰਵਾਏ ਗਏ। ਇਸ ਮੌਕੇ ਹੈਂਡਬਾਲ ਦੀ ਪੰਜਾਬ ਟੀਮ ਦੀ ਚੋਣ ਵਾਸਤੇ ਲੈਕਚਰਾਰ ਇਕਬਾਲ ਸਿੰਘ ਫ਼ਰੀਦਕੋਟ, ਪਰਮਜੀਤ ਕੌਰ ਸੰਗਰੂਰ, ਕੁਲਵਿੰਦਰ ਕੌਰ ਨਵਾਂ ਸ਼ਹਿਰ, ਸੁਖਬੀਰ ਸਿੰਘ ਸੰਗਰੂਰ, ਵਿਜੈ ਕੁਮਾਰ ਪਟਿਆਲਾ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਜਦੋਂ ਕਿ ਆਬਜ਼ਰਵਰ ਵਜੋਂ ਲੈਕਚਰਾਰ ਜਵਾਹਰ ਲਾਲ ਦੀ ਹਾਜ਼ਰ ਰਹੇ। ਇਸ ਸਮੁੱਚੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਲਈ ਰਿਫ਼ਰਸ਼ਮੈਂਟ ਦਾ ਪ੍ਰਬੰਧ ਵੀ ਬਹੁਤ ਹੀ ਸ਼ਲਾਘਾਯੋਗ ਰਿਹਾ।