ਅਫ਼ਸਰ ਕਲੋਨੀ ਦੇ ਪਾਰਕ 'ਚ ਬੱਚਿਆਂ ਦਾ ਨੌਵਾਂ ਖੇਡ ਮੁਕਾਬਲਾ ਕਰਵਾਇਆ
ਦਲਜੀਤ ਕੌਰ ,ਬਾਬੂਸ਼ਾਹੀ ਨੈਟਵਰਕ
ਸੰਗਰੂਰ, 28 ਨਵੰਬਰ, 2022: ਸਥਾਨਕ ਅਫ਼ਸਰ ਕਲੋਨੀ ਪਾਰਕ ਕਮੇਟੀ ਵੱਲੋਂ ਕਲੋਨੀ ਦੇ ਪਾਰਕ ਵਿੱਚ ਬੱਚਿਆਂ ਦਾ ਨੌਵਾਂ ਖੇਡ ਮੁਕਾਬਲਾ ਕਰਵਾਇਆ ਗਿਆ। ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਤੇ ਕਮੇਟੀ ਮੈਂਬਰ ਗੁਰਤੇਜ ਸਿੰਘ ਚਹਿਲ, ਮਾਸਟਰ ਸੁਖਵੀਰ ਸਿੰਘ ਬਡਰੁੱਖਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਛੋਟੇ-ਛੋਟੇ ਮੌਕਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ, ਸਰੀਰਕ ਕਸਰਤ, ਮਾਨਸਿਕ ਖੁਸ਼ੀ ਦੇਣਾ, ਸਾਰਥਿਕ ਮਨੋਰੰਜਨ ਕਰਨ, ਅਨੁਸ਼ਾਸ਼ਨ ਵਿੱਚ ਰਹਿਣ ਅਤੇ ਬੱਚਿਆਂ ਨੂੰ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਈਲ ਗੇਮਾਂ ਦੇ ਜਾਲ ਵਿੱਚੋਂ ਕੱਢਣਾ ਤੇ ਆਮ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।
ਖੇਡਾਂ ਵਿੱਚ ਬੱਚਿਆਂ ਦੇ ਸਥਾਨ ਇਸ ਤਰ੍ਹਾਂ ਰਹੇ ਲੜਕਿਆਂ ਦੀ ਰੀਲੇਅ ਦੌੜ ਦੇ ਮੁਕਾਬਲੇ ਵਿੱਚ ਲਕਸ਼, ਅਰਵ, ਗਗਨ, ਯੂਵੀ ਤੇ ਹੀਰਾਂਸ਼ ਆਧਾਰਤ ਟੀਮ ਜੇਤੂ ਰਹੀ। ਲੜਕੀਆਂ ਦੀਆਂ ਉਕਤ ਖੇਡ ਵਿੱਚ ਅਨੰਨਿਆਂ, ਯਸ਼ਿਕਾ, ਵੰਸ਼ਿਕਾ, ਤਨਵੀ ਤੇ ਈਸ਼ਾਨ ਆਧਾਰਿਤ ਟੀਮ ਜੇਤੂ ਰਹੀ। ਛੋਟੇ ਬੱਚਿਆਂ ਦੀ ਪੈੱਨ ਚੱਕਣ ਖੇਡ ਵਿੱਚ ਹੀਰਾਂਸ਼ ਨੇ ਪਹਿਲਾ ਸਥਾਨ, ਵੱਡੇ ਲੜਕਿਆਂ ਦੀ ਇਸੇ ਖੇਡ ਵਿੱਚ ਗਗਨ ਤੇ ਕੁਸ਼ਲ ਨੇ ਪਹਿਲਾ ਤੇ ਲੜਕੀਆਂ ਵਿਚੋਂ ਮੀਨਾਕਸ਼ੀ ਤੇ ਅਨੰਨਿਆਂ ਨੇ ਪਹਿਲਾ ਪ੍ਰਾਪਤ ਕੀਤਾ। ਗੇਂਦਾਂ ਇਕੱਠੀਆਂ ਕਰਨ ਦੇ ਮੁਕਾਬਲੇ ਵਿੱਚ ਤਨਵੀ, ਕਸ਼ਿਸ਼, ਯਸ਼ਿਕਾ, ਮੀਨਾਕਸ਼ੀ, ਵੰਸ਼ਿਕਾ, ਅਨੰਨਿਆਂ, ਯੋਗਤਾ, ਗੀਤਾਂਜਲੀ, ਖੁਸ਼ੀ ਆਧਾਰਿਤ ਟੀਮ ਜੇਤੂ ਰਹੀ।ਬਨਾਨਾ ਦੌੜ ਵਿੱਚ ਹੀਰਾਂਸ਼ ਪਹਿਲੇ ਸਥਾਨ ਤੇ ਰਿਹਾ। ਲੰਬੀ ਦੌੜ ਵਿੱਚ ਯਸ਼ਿਕਾ, ਅਰਵ ਪਹਿਲੇ ਸਥਾਨ ਤੇ ਰਹੇ।
ਖੇਡਾਂ ਦੀ ਸਮਾਪਤੀ ਤੋਂ ਬਾਅਦ ਮਾਸਟਰ ਪਰਮਵੇਦ ਨੇ ਕਿਹਾ ਕਿ ਖੇਡਾਂ ਦੇ ਨਾਲ ਸਰੀਰ ਤੇ ਮਨ ਤੰਦਰੁਸਤ ਰਹਿੰਦੇ ਹਨ, ਇਸ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਵਿਚਾਰਾਂ ਦੀ ਸਾਂਝ, ਸਹਿਯੋਗ ਤੇ ਸ਼ਹਿਣਸ਼ੀਲਤਾ ਵਧਦੀ ਹੈ। ਵਿਸ਼ੇਸ਼ ਮਹਿਮਾਨ ਜਸਦੀਸ਼ ਸ਼ਰਮਾ, ਕਮਿਕਰ ਸਿੰਘ ਚੀਮਾ, ਹਰਬੰਸ ਲਾਲ ਜਿੰਦਲ , ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਰੀਤੂ, ਵਨੀਤਾ ਜੈਨ, ਮਾਸਟਰ ਸੁਖਵੀਰ ਸਿੰਘ ਗੁਰਤੇਜ ਸਿੰਘ ਚਹਿਲ, ਮਾਸਟਰ ਪਰਮਵੇਦ ਤੇ ਹਾਜ਼ਰ ਬੱਚਿਆਂ ਦੇ ਮਾਪਿਆਂ ਨੇ ਸਮੂਹਕ ਰੂਪ ਵਿੱਚ ਪੜਨ ਸਮੱਗਰੀ ਤੇ ਮੈਡਲਾਂ ਨਾਲ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਦੀ ਵੀ ਹੌਂਸਲਾ ਅਫਜਾਈ ਕੀਤੀ ਗਈ।
ਮਾਸਟਰ ਪਰਮਵੇਦ ਨੇ ਦੱਸਿਆ ਕਿ ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਰੀਤੂ ਬਾਂਸਲ, ਵਨੀਤਾ ਜੈਨ, ਮਾਸਟਰ ਸੁਖਵੀਰ ਸਿੰਘ ਤੇ ਨਵਦੀਪ ਗਪਤਾ ਨੇ ਬੱਚਿਆਂ ਨੂੰ ਖਿਡਾਉਣ ਦੀ ਜਿਮੇਵਾਰੀ ਨਿਭਾਈ। ਖੇਡਾਂ ਸਮੇਂ ਖੁਸ਼ਗਵਾਰ ,ਸਿਖਿਆਦਾਇਕ ਤੇ ਪਿਆਰ ਭਰਿਆ ਮਹੌਲ ਰਿਹਾ।