ਵਿਤਰਕ ਨਾਲ ਧੱਕਾ ਕਰਨ ਵਾਲੀਆਂ ਕੰਪਨੀਆਂ ਦਾ ਹੋਰ ਵੱਡੇ ਪੱਧਰ 'ਤੇ ਹੋਵੇਗਾ ਬਾਈਕਾਟ- ਅਗਰਵਾਲ
ਡਿਸਟ੍ਰੀਬਿਊਟਰ ਐਸੋਸੀਏਸ਼ਨ ਨੇ ਨੌਰਥ ਜੋਨ ਵਿਚ ਵੀ ਪਸਾਰੇ ਪੈਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਨਵੰਬਰ 2022 ਗੁਰਦਾਸਪੁਰ ਡਿਸਟ੍ਰੀਬਿਊਟਰ ਵੈਲਫੇਅਰ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਬੈਠਕ ਜ਼ਿਲਾ ਪ੍ਰਧਾਨ ਪਵਨ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਸਥਾਨਕ ਰੈਸਟੋਰੈਂਟ ਵਿਚ ਹੋਈ। ਜਿਸ ਵਿਚ ਸ਼ਿਰਕਤ ਕਰਨ ਲਈ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਐਨ ਆਰ ਅਗਰਵਾਲ ਅਤੇ ਜਨਰਲ ਸਕੱਤਰ ਏ ਕੇ ਢੀੰਗਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪੰਜਾਬ ਪ੍ਰਧਾਨ ਐੱਨ ਆਰ ਅਗਰਵਾਲ ,ਜਰਨਲ ਸਕੱਤਰ ਏ ਕੇ ਢੀਂਗਰਾ ਅਤੇ ਬਾਹਰੋਂ ਆਏ ਹੋਏ ਮਹਿਮਾਨਾਂ ਦਾ ਗੁਰਦਾਸਪੁਰ ਡਿਸਟ੍ਰੀਬਊਟਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਗੁਰਦਾਸਪੁਰ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ।ਬੈਠਕ ਵਿਚ ਡਿਸਟ੍ਰੀਬਊਟਰਸ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਪਵਨ ਸ਼ਰਮਾ ਨੇ ਬੈਠਕ ਦੌਰਾਨ ਕਿਹਾ ਕਿ ਐਸੋਸੀਏਸ਼ਨ ਹਮੇਸ਼ਾਂ ਡਿਸਟ੍ਰੀਬਊਟਰਸ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਕੰਮ ਕਰਦੀ ਹੈ ਤੇ ਡਿਸਟ੍ਰੀਬਊਟਰਸ ਨਾਲ ਧੱਕਾ ਕਰਨ ਵਾਲਿਆ ਵੱਡੀਆਂ ਕੰਪਨੀਆਂ ਦਾ ਖੁੱਲ ਕੇ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਕੰਪਨੀ ਕਿੱਸੇ ਪੁਰਾਨੇ ਡਿਸਟ੍ਰੀਬਿਊਟਰ ਨਾਲ ਧੱਕਾ ਕਰਦੀ ਹੈ ਅਤੇ ਆਪਣੀ ਸੇਲ ਵਧਾਉਣ ਦੇ ਲਾਲਚ ਦੇ ਚਲਦਿਆਂ ਬਿਨਾਂ ਪੁਰਾਣੇ ਡਿਸਟ੍ਰੀਬਿਊਟਰ ਕੋਲੋਂ ਐਨ ਓ ਸੀ ਲਏ ਨਵਾਂ ਡਿਸਟ੍ਰੀਬਿਊਟਰ ਬਣਾ ਦਿੰਦੀ ਹੈ ਤਾਂ ਉਸ ਕੰਪਨੀ ਦੇ ਅਧਿਕਾਰੀਆਂ ਅਤੇ ਉਸ ਦੇ ਉਤਪਾਦਾਂ ਦਾ ਰਾਜ ਪੱਧਰ ਤੇ ਵਪਾਰੀਆਂ ਵੱਲੋਂ ਵਿਰੋਧ ਬਾਈਕਾਟ ਜਾਵੇਗਾ ਅਤੇ ਪੰਜਾਬ ਦਾ ਕੋਈ ਵੀ ਵਪਾਰੀ ਉਸ ਕੰਪਨੀ ਦੇ ਉਤਪਾਦ ਨਹੀਂ ਵੇਚੇਗਾ। ਇਸ ਦੇ ਨਾਲ ਹੀ ਜ਼ਿਲੇ ਦੇ ਡਿਸਟ੍ਰੀਬਿਊਟਰਸ ਦਾ ਜਲਦੀ ਹੀ ਇੱਕ ਮਹਾ ਸਮੇਲਨ ਕਰਾਉਣ ਦਾ ਫੈਸਲਾ ਵੀ ਲਿਆ ਗਿਆ ਹੈ।
ਇਸ ਮੌਕੇ ਪੰਜਾਬ ਪ੍ਰਧਾਨ ਐੱਨ ਆਰ ਅਗਰਵਾਲ ਅਤੇ ਜਰਨਲ ਸਕੱਤਰ ਏ ਕੇ ਢੀਂਗਰਾ ਨੇ ਦੱਸਿਆ ਕਿ ਜਲਦੀ ਹੀ ਐਸੋਸੀਏਸ਼ਨ ਦਾ ਵਿਸਤਾਰ ਪੂਰੇ ਭਾਰਤ ਵਿੱਚ ਹੋਣ ਵਾਲਾ ਹੈ ਜਦ ਕਿ ਨਾਰਥ ਜੋਨ ਵਿਚ ਯਾਨੀ ਪੰਜਾਬ, ਹਿਮਾਚਲ, ਹਰਿਆਣਾ ਵਿੱਚ ਐਸੋਸਿਏਸ਼ਨ ਆਪਣੇ ਪੈਰ ਪਸਾਰ ਕੇ ਹੋਰ ਮਜ਼ਬੂਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਡਿਸਟ੍ਰੀਬਊਟਰਸ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਕੌਮੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਜੇ ਕਿਸੇ ਕੰਪਨੀ ਦੇ ਉਤਪਾਦਾਂ ਦਾ ਕੌਮੀ ਪੱਧਰ ਤੇ ਬਾਈਕਾਟ ਕਰਨਾ ਪਵੇ ਤਾਂ ਐਸੋਸੀਏਸ਼ਨ ਇਸ ਤੋਂ ਵੀ ਪਿੱਛੇ ਨਹੀ ਹਟੇਂਗੀ।
ਬੈਠਕ ਵਿੱਚ ਭਾਰਤ ਭੂਸ਼ਨ ਮਹਾਜਨ, ਅਨਿਲ ਮਹਾਜਨ ਅਤੇ ਗੁਰਦਾਸਪੁਰ ਡਿਸਟ੍ਰੀਬਊਟਰ ਐਸੋਸੀਏਸ਼ਨ ਦੀ ਪੂਰੀ ਟੀਮ ਤੋਂ ਇਲਾਵਾ ਦੀਨਾਨਗਰ ,ਪਠਾਨਕੋਟ, ਮੁਕੇਰੀਆ ਅਤੇ ਹੁਸ਼ਿਆਰਪੁਰ ਦੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਹਾਜ਼ਰ ਸਨ।