ਦਿੱਲੀ 'ਚ ਪਤਨੀ ਨੇ ਪੁੱਤਰ ਨਾਲ ਮਿਲਕੇ ਪਤੀ ਨੂੰ ਮਾਰਕੇ ਟੁਕੜੇ ਫਰਿੱਜ 'ਚ ਰੱਖੇ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 28 ਨਵੰਬਰ 2022- ਦਿੱਲੀ ਦੇ ਪਾਂਡਵ ਨਗਰ ਵਿਚ ਸ਼ਰਧਾ ਕਤਲ ਕਾਂਡ ਵਰਗ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਅਪਣੇ ਪਤੀ ਦੀ ਹੱਤਿਆ ਕਰ ਦਿੱਤੀ ਅਤੇ ਪੁੱਤਰ ਨਾਲ ਮਿਲਕੇ ਪਤੀ ਦੀ ਲਾਸ਼ ਦੇ ਟੁਕੜੇ ਕਰਕੇ ਘਰ ਵਿਚ ਫਰਿੱਜ 'ਚ ਰੱਖੇ। ਜਿਸ ਤੋਂ ਬਾਅਦ ਇਨ੍ਹਾਂ ਟੁਕੜਿਆਂ ਨੂੰ ਨਾਲ ਲੱਗਦੇ ਮੈਦਾਨ ਵਿਚ ਸੁੱਟ ਦਿੱਤਾ। ਦਿੱਲੀ ਕਰਾਇਮ ਬ੍ਰਾਂਚ ਨੇ ਇਸ ਮਾਮਲੇ ਦੀ ਪੂਰੀ ਵੀਡਿਓ ਜਾਰੀ ਕੀਤੀ ਹੈ ਜੋ ਕਿ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ।