ਬੀ ਐਸ ਐਫ ਜਵਾਨ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਹਲਦੀ ਦੀ ਖੇਤੀ ਕਰਕੇ ਕਮਾ ਰਿਹਾ ਲੱਖਾਂ ਰੁਪਏ
3 ਕਿਲੇ ਤੋਂ ਕੀਤਾ ਸੀ ਕੰਮ ਸ਼ੁਰੂ ਹੁਣ 60 ਕਿਲੇ ਵਿਚ ਕਰਦਾ ਹੈ ਖੇਤੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਨਵੰਬਰ 2022
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਸਾਬਕਾ ਬੀ ਐਸ ਐਫ ਜਵਾਨ ਚੰਚਲ ਸਿੰਘ ਨੇ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ 3 ਕਿੱਲੇ ਜ਼ਮੀਨ ਵਿਚ ਹਲਦੀ ਬੀਜਣ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ 60 ਕਿਲੇ ਵਿਚ ਹਲਦੀ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਰਿਹਾ ਹੈ ਅਤੇ ਬਾਕੀ ਕਿਸਾਨਾਂ ਨੂੰ ਵੀ ਦੇ ਬਾਕੀ ਫਸਲਾਂ ਦੇ ਨਾਲ ਦੂਜੀਆਂ ਵੱਧ ਮੁਨਾਫੇ ਵਾਲੀਆਂ ਫਸਲਾਂ ਦੀ ਸਲਾਹ ਦੇ ਰਿਹਾ ਹੈ। ਨਾਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਚਲ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਹੀ ਅਜਮਾਉਣ ਲਈ 3 ਕਿਲੇ ਕਾਲੀ ਮਿਰਚ ਹਲਦੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ। ਵੱਧ ਮੁਨਾਫੇ ਦੀ ਗੁੰਜਾਇਸ਼ ਨੂੰ ਦੇਖਦਿਆਂ ਹੋਇਆਂ ਹੌਲੀ ਹੌਲੀ ਰਕਬਾ ਵਧਾਉਂਦਾ ਗਿਆ ਤੇ ਅੱਜ 60 ਕਿਲੇ ਵਿੱਚ ਹਲਦੀ ਦੀ ਖੇਤੀ ਕਰ ਰਿਹਾ ਹੈ ਉਸ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਹਲਦੀ ਪੂਰੀ ਤਰ੍ਹਾਂ ਤਿਆਰ ਕਰ ਕੇ ਨਹੀਂ ਵੇਚਦਾ ਸੀ ਪਰ ਹੌਲੀ ਹੌਲੀ ਮਾਰਕੀਟ ਦੀ ਮੰਗ ਨੂੰ ਦੇਖਦੇ ਹੋਏ ਹਲਦੀ ਤਿਆਰ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਉਸਦੀ ਹਲਦੀ ਦੁਨੀਆਂ ਸਾਰੀ ਬਿਲਕੁਲ ਸ਼ੁੱਧ ਹੁੰਦੀ ਹੈ ਇਸ ਲਈ ਇਸ ਦਾ 1 ਕੰਨਟੇਨਰ ਅਮਰੀਕਾ ਵੀ ਗਿਆ ਹੈ। ਉਸਨੇ ਦੱਸਿਆ ਕਿ ਹਲਦੀ ਨੂੰ ਤਿਆਰ ਹੋਣ ਵਿਚ 10 ਮਹੀਨੇ ਦਾ ਸਮਾਂ ਲਗਦਾ ਹੈ। ਖੇਤੀ ਛੱਡ ਕੇ ਬਾਹਰ ਭੱਜ ਰਹੇ ਨੋਜਵਾਨ ਕਿਸਾਨ ਵੀਰਾਂ ਨੂੰ ਉਸ ਨੇ ਸਲਾਹ ਦਿੱਤੀ ਹੈ ਕਿ ਰਵਾਇਤੀ ਫ਼ਸਲਾਂ ਦੇ ਨਾਲ ਹੋਰ ਫਸਲਾਂ ਬੀਜਣੀਆਂ ਸ਼ੁਰੂ ਕਰਨ ਤਾਂ ਉਨ੍ਹਾਂ ਨੂੰ ਇਹ ਨਹੀਂ ਲੱਗੇਗਾ ਕਿ ਕਿਸਾਨੀ ਵਿਚ ਕੋਈ ਮੁਨਾਫਾ ਨਹੀਂ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਚੰਚਲ ਸਿੰਘ ਨੇ ਦੱਸਿਆ ਮੈਂ ਪਹਿਲਾਂ ਸੀਮਾ ਸੁਰੱਖਿਆ ਬਲ ਵਿੱਚ ਨੌਕਰੀ ਕਰਦਾ ਸੀ। ਨੌਕਰੀ ਕਰਨ ਤੋਂ ਬਾਅਦ ਜਦੋਂ ਮੈਂ ਪਿੰਡ ਆਇਆ ਤੇ ਸ਼ੁਰੂ ਵਿੱਚ ਤਿੰਨ ਕਿੱਲੇ ਪੈਲੀ ਤੋਂ ਹਲਦੀ ਬੀਜਣੀ ਸ਼ੁਰੂ ਕੀਤੀ। ਜਦੋਂ ਇਸ ਵਿੱਚ ਮੁਨਾਫਾ ਹੋਇਆ ਤੇ ਮੈਂ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰਨਾ ਸ਼ੁਰੂ ਕੀਤਾ ਅਤੇ 60 ਕਿੱਲੇ ਪੈਲੀ ਵਿਚ ਹਲਦੀ ਬੀਜਣੀ ਸ਼ੁਰੂ ਕਰ ਦਿੱਤੀ।ਹਲਦੀ ਨੂੰ ਬਿਜਲੀ ਵੇਚਣ ਅਤੇ ਤਿਆਰ ਹੋਣ ਵਿਚ ਕਰੀਬ 10 ਮਹੀਨੇ ਦਾ ਸਮਾਂ ਲੱਗਦਾ ਹੈ ਜਿਸ ਤੋਂ ਬਾਅਦ ਇਸ ਨੂੰ ਤਿਆਰ ਕਰਕੇ ਇਸ ਦੀ ਪੈਕਿੰਗ ਕੀਤੀ ਜਾਂਦੀ ਹੈ ਅਤੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਅਮਰੀਕਾ ਵਿੱਚ ਆਪਣੀ ਹਲਦੀ ਦਾ ਇੱਕ ਕੰਟੇਨਰ ਭੇਜ ਚੁੱਕਿਆ ਹਾਂ ਅਤੇ ਹੁਣ ਫੇਰ ਗੱਲ ਚੱਲ ਰਹੀ ਹੈ ਤੇ ਜਲਦੀ ਉਥੇ ਫਿਰ ਹਲਦੀ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਲਦੀ ਦੀ ਖੇਤੀ ਕਰਕੇ ਵੇਚਣ ਨਾਲ ਕਿਸਾਨ ਵਪਾਰੀ ਵੀ ਬਣ ਜਾਂਦਾ ਹੈ, ਨਵੇਂ ਖੇਤਰ ਵਿੱਚ ਦਾਖਲ ਹੋਣ ਕਾਰਨ ਸ਼ੁਰੂ ਵਿੱਚ ਕੁਝ ਮੁਸ਼ਕਲਾਂ ਆਉਂਦੀਆਂ ਹਨ ਪਰ ਬਾਅਦ ਵਿੱਚ ਕਾਫੀ ਫਾਇਦਾ ਹੁੰਦਾ ਹੈ ।