ਸੰਵਿਧਾਨ ਦਿਵਸ ਧੂਮਧਾਮ ਨਾਲ ਮਨਾਇਆ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਨਵੰਬਰ 2022- ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਅਤੇ ਡਾਕਟਰ ਅੰਬੇਡਕਰ ਮਿਸ਼ਨ ਗੁਰਦਾਸਪੁਰ ਨੇ ਸਾਝੇ ਤੌਰ ਤੇ ਸੰਵਿਧਾਨ ਦਿਵਸ ਗੁਰਦਾਸਪੁਰ ਦੇ ਅੰਬੇਡਕਰ ਭਵਨ ਵਿਚ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜਿਸ ਵਿਚ ਕਿ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਵੀ ਹਿੱਸਾ ਲਿਆ ਅਤੇ ਬਾਬਾ ਸਾਹਿਬ ਦੇ ਮਿਸ਼ਨ ਅਤੇ ਸੰਵਿਧਾਨ ਦੀ ਮਹੱਤਤਾ ਬਾਰੇ ਵਿਚਾਰਾਂ ਕੀਤੀਆਂ। ਸਮਾਜ ਵਿਚ ਬਹੁਜਨ ਸਮਾਜ ਨਾਲ ਅੱਜ ਵੀ ਹੋ ਰਹੇ ਵਿਤਕਰੇ ਅਤੇ ਇਸ ਕਿਸਮ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਇੱਕ ਮੁੱਠ ਹੋਣ ਦਾ ਹੋਕਾ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ ਭੀਮ ਆਰਮੀ ਦੇ ਜਿਲਾ ਪ੍ਰਧਾਨ ਸ਼੍ਰੀ ਬਲਵਿੰਦਰ ਕੁਮਾਰ, ਜਨਰਲ ਸਕੱਤਰ ਅਜੇ ਕੁਮਾਰ, ਚੇਅਰਮੈਨ ਸ਼੍ਰੀ ਸ਼ਾਮ ਲਾਲ ਵਾਇਸ ਪ੍ਧਾਨ ਸ਼੍ਰੀ ਰੂਪ ਲਾਲ , ਯੂਥ ਪ੍ਰਧਾਨ ਰਾਜਨ ਅਤੇ ਯੂਥ ਪ੍ਰਧਾਨ ਰਵੀ ਕੁਮਾਰ ਆਦਿ ਭੀਮ ਆਰਮੀ ਵੱਲੋ ਅਤੇ ਅੰਬੇਡਕਰ ਮਿਸ਼ਨ ਦੀ ਟੀਮ ਵੱਲੋ ਸ਼੍ਰੀ ਕੇਵਲ ਸਰੰਗਲ , ਸ਼੍ਰੀ ਕੇਵਲ ਕ੍ਰਿਸ਼ਨ ਸਮੇਤ ਮੇਜਰ ਸੋਮਨਾਥ ,ਡਾਕਟਰ ਸੁਧੀਰ ਅਤੇ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ।