ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ: ਬਾਦਲ ਸਰਕਾਰ ਸਮੇਂ ਬਾਰਡਰ ਕੋਲ ਖਰੀਦੀ ਕਰੋੜਾਂ ਦੀ ਜ਼ਮੀਨ ਦੀ ਜਾਂਚ ਕਰਾਂਗੇ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 28 ਨਵੰਬਰ 2022- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਬਾਦਲ ਸਰਕਾਰ ਸਮੇਂ 2008 ਵਿਚ ਅੰਮ੍ਰਿਤਸਰ ਵਿਖੇ ਬਾਰਡਰ ਪਰ ਫੇਂਸਿੰਗ ਦੇ ਪਾਰ 32 ਕਰੋੜ ਦੀ ਖਰੀਦੀ 700 ਏਕੜ ਜ਼ਮੀਨ ਦੀ ਜਾਂਚ ਕੀਤੀ ਜਾਏਗੀ। ਧਾਲੀਵਾਲ ਨੇ ਕਿਹਾ ਕਿ ਇਹ ਜ਼ਮੀਨ ਬੀਜ ਫਾਰਮ ਲਈ ਖਰੀਦੀ ਗਈ ਸੀ। ਉਸ ਸਮੇਂ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਸਨ ਅਤੇ ਡੀਸੀ ਕਾਹਨ ਸਿੰਘ ਪੰਨੂੰ ਸਨ। ਧਾਲੀਵਾਲ ਨੇ ਕਿਹਾ ਕਿ ਸਰਕਾਰ ਨੂੰ ਰਜਿਸਟਰੀ ਕਰਨ ਵਾਲੇ ਕਿਸਾਨ ਅਤੇ ਉਸਦੇ ਪਿਛਲੇ ਮਾਲਿਕਾਂ ਦਾ ਵੀ ਪਤਾ ਲਗਾਇਆ ਜਾਵੇਗਾ।