ਐਸ.ਟੀ.ਐਫ ਨੇ ਹੈਰੋਇਨ ਤੇ ਪਿਸਤੌਲਾਂ ਦੀ ਖੇਪ ਨਾਲ ਇਕ ਮੁਲਜ਼ਮ ਕੀਤਾ ਗ੍ਰਿਫਤਾਰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 28 ਨਵੰਬਰ 20220- ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਇਕ ਵਿਅਕਤੀ ਨੂੰ 2 ਕਿਲੋ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐਸਪੀ ਵਵਿੰਦਰ ਮਹਾਜਨ ਸਪੈਸ਼ਲ ਟਾਸਕ ਫੋਰਸ ਨੇ ਦੱਸਿਆ ਕਿ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਇਕ ਸਾਬਕਾ ਕੈਦੀ ਦੀ ਮਦਦ ਨਾਲ ਸਪਲਾਈ ਕੀਤੀ ਗਈ ਸੀ ਜੋ ਕਿ ਇਸ ਸਮੇਂ ਦੁਬਈ ਵਿਚ ਹੈ।