ਲੋਕਾਂ ਨਾਲ ਬਲੈਕਮੇਲ ਕਰਨ ਵਾਲੀ ਔਰਤ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ
ਬਲਜੀਤ ਸਿੰਘ, ਬਾਬੂਸ਼ਾਹੀ ਨੈਟਵਰਕ
ਤਰਨਤਾਰਨ, 28 ਨਵੰਬਰ 2022- ਤਰਨਤਾਰਨ ਥਾਣਾ ਸਦਰ ਪੁਲਿਸਸ ਨੇ ਬੀਤੀ ਦੇਰ ਸ਼ਾਮ ਲੋਕਾਂ ਨਾਲ ਬਲੈਕਮੇਲ ਕਰਨ ਵਾਲੀ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਇਕ ਲੋਹਾ ਦਾਤਰ ਅਤੇ ਤਿੰਨ ਹਜ਼ਾਰ ਰੁਪਏ ਬਰਾਮਦ ਹੋਏ। ਮੁਲਜ਼ਮਾਂ ਦੇ ਖਿਲਾਫ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਤਰਨਤਾਰਨ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਸਦਰ ਪੁਲਿਸ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਜਸਪਾਲ ਸਿੰਘ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਥਾਣਾ ਵਿਚ ਲਿਖਤੀ ਸ਼ਿਕਾਇਤ ਕੀਤੀ ਕਿ ਇਕ ਔਰਤ ਨੇ ਆਪਣਾ ਘਰ ਇਹ ਕਹਿ ਬੁਲਾਏ ਕਿ ਉਹ ਆਪਸੀ ਘਰੇਲੂ ਝਗੜੇ ਕਰ ਰਹੇ ਹਨ ।
ਉਨ੍ਹਾਂ ਦੀ ਮਦਦ ਕਰਨ ਵਾਸਤੇ ਸੱਦੇ ਸੀ। ਜਦ ਕੁਲਵਿੰਦਰ ਸਿੰਘ ਉਸ ਔਰਤ ਘਰ ਗਾਏ ਤਾ ਅਗੋ ਔਰਤ ਨੇ ਦੋ ਵਿਅਕਤੀਆ ਸਮੇਤ ਦਾਤਰ ਧੋਣ ਤੇ ਰਖ ਕੇ ਕੱਪੜੇ ਉਤਾਰ ਕੇ ਅਸਲੀਲ ਫੋਟੋਵਾ ਅਤੇ ਨੂਵੀ ਬਣ ਕੇ ਉਸ ਨੂੰ ਬਲੈਕਮੇਲ ਕਰਨ ਦੀ ਧਮਕੀ ਦਿੱਤੀ ਅਤੇ ਉਸ ਕੋਲ ਜਬਰੀ ਤਿੰਨ ਹਜ਼ਾਰ ਰੁਪਏ ਜੇਬ ਵਿਚੋਂ ਕੱਢ ਕੇ ਹੋਰ ਪੈਸੇ ਦੀ ਮੰਗ ਕਰ ਰਹੇ ਸਨ । ਜਿਸ ਤਹਿਤ ਥਾਣਾ ਸਦਰ ਪੁਲਿਸ ਨੇ ਦੇਰ ਸਾਮ ਔਰਤ ਸਮੇਤ ਤਿੰਨ ਕਾਬੂ ਕਰ ਲਏ ਹਨ। ਇਨ੍ਹਾਂ ਕੋਲੋ ਇਕ ਦਾਤਰ /3000 ਰੁਪਏ ਨਕਦ ਬਰਾਮਦ ਕੀਤੇ ਹਨ।