ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਫਿਰ ਤੋਂ ਬਣੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ
ਸੁਖਵਿੰਦਰ ਸਿੰਘ ਸੁੱਖੀ ਪਟਿਆਲਾ ਜਨਰਲ ਸਕੱਤਰ , ਬਲਰਾਜ ਸਿੰਘ ਔਜਲਾ ਲੁਧਿਆਣਾ ਬਣੇ ਖਜਾਨਚੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 4 ਅਕਤੂਬਰ 2022, ਪੰਜਾਬ ਦੇ ਪਟਵਾਰੀਆਂ ਨੇ ਹਰਵੀਰ ਸਿੰਘ ਢੀਂਡਸਾ ਤੇ ਮੁੜ ਭਰੋਸਾ ਪ੍ਰਗਟਾਉਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦਾ ਪ੍ਰਧਾਨ ਚੁਣਿਆ । ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦਾ ਡੈਲੀਗੇਟ ਇਜਲਾਸ ਹੀਨਾ ਹਵੇਲੀ ਮਾਲੇਰਕੋਟਲਾ ਵਿਖੇ ਹੋਇਆ ।
ਜਿਸ ਵਿਚ ਹਰਵੀਰ ਸਿੰਘ ਵਲੋਂ (2020-2022) ਦੀ ਚੁਣੀ ਹੋਈ ਆਪਣੀ ਬਾਡੀ ਭੰਗ ਕੀਤੀ ਅਤੇ ਅਗਲੀ ਚੋਣ ਪ੍ਰਕਿਰਿਆ ਚੋਣ ਕਮੇਟੀ ਦੇ ਮੈਂਬਰਾਨ ਰੁਪਿੰਦਰ ਸਿੰਘ ਗਰੇਵਾਲ(ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ), ਓਂਕਾਰ ਸਿੰਘ ਸੈਣੀ (ਜਨਰਲ ਸਕੱਤਰ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ),ਰਾਜੇਸ ਮਹਾਜਨ (ਸੂਬਾ ਖਜਾਨਚੀ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ), ਮੋਹਨ ਸਿੰਘ ਭੇਡਪੁਰਾ (ਨੁਮਾਇੰਦਾ ਕੁਲ ਹਿੰਦ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ) ਤੇ ਗੋਬਿੰਦ ਹਾਜੀਪੁਰ ਸਾਬਕਾ ਸੂਬਾ ਜਨਰਲ ਸਕੱਤਰ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਨੇ ਚੋਣ ਪ੍ਰਕਿਰਿਆ ਸੁਰੂ ਕੀਤੀ ਜਿਸ ਵਿੱਚ ਹਰਵੀਰ ਸਿੰਘ ਢੀਂਡਸਾ ਤੇ ਭਰੋਸਾ ਪ੍ਰਗਟਾਉਦੇ ਹੋਏ ਉਹਨਾਂ ਨੂੰ ਦੂਜੀ ਵਾਰ ਪੰਜਾਬ ਦਾ ਪ੍ਰਧਾਨ ਨਿਯੁਕਤ ਅਤੇ ਉਹਨਾਂ ਨਾਲ ਪੰਜਾਬ ਬਾਡੀ ਵਿਚ ਸੁਖਵਿੰਦਰ ਸਿੰਘ ਸੁੱਖੀ ਪਟਿਆਲਾ ਨੂੰ ਜਨਰਲ ਸਕੱਤਰ , ਬਲਰਾਜ ਸਿੰਘ ਔਜਲਾ ਲੁਧਿਆਣਾ ਖਜਾਨਚੀ, ਨਿਰਮਲ ਸਿੰਘ ਗਿੱਲ ਮੋਗਾ ਨੂੰ ਨੁਮਾਇੰਦਾ ਕੁਲ ਹਿੰਦ, ਬਲਦੇਵ ਸਿੰਘ ਫਾਜਲਿਕਾ ਨੂੰ ਸੀਨੀਅਰ ਮੀਤ ਪ੍ਰਧਾਨ-1 , ਸਤਵੀਰ ਸਿੰਘ ਜਟਾਣਾ ਨੂੰ ਸੀਨੀਅਰ ਮੀਤ ਪ੍ਰਧਾਨ-2, ਨਵਜੋਤ ਕੌਰ,ਬੈਂਸ ਕਪੂਰਥਲਾ ਨੂੰ ਸੀਨੀਅਰ ਮੀਤ ਪ੍ਰਧਾਨ-3, ਜਗਸੀਰ ਸਿੰਘ ਸੇਖਾ ਫਿਰੋਜਪੁਰ ਨੂੰ ਸੀਨੀਅਰ ਮੀਤ ਪ੍ਰਧਾਨ-4, ਧਰਮਿੰਦਰ ਸਿੰਘ ਬਰਨਾਲਾ ਨੂੰ ਮੀਤ ਪ੍ਰਧਾਨ-5, ਸੁਖਪ੍ਰੀਤ ਸਿੰਘ ਢਿੱਲੋਂ ਬਠਿੰਡਾ ਨੂੰ ਮੀਤ ਪ੍ਰਧਾਨ-1, ਪਿ੍ਰੰਸਜੀਤ ਸਿੰਘ ਸਿੱਧੂ ਫਤਿਹਗੜ ਸਾਹਿਬ ਨੂੰ ਮੀਤ ਪ੍ਰਧਾਨ-2, ਜਗਤਪਾਲ ਸਿੰਘ ਸੈਣੀ ਐਸ.ਬੀ.ਐਸ.ਨਗਰ ਨੂੰ ਮੀਤ ਪ੍ਰਧਾਨ-3, ਵਰਿੰਦਰ ਸਿੰਘ ਬੁੱਟਰ ਫਰੀਦਕੋਟ ਨੂੰ ਮੀਤ ਪ੍ਰਧਾਨ-4, ਗੁਲਸਨ ਕੁਮਾਰ ਹੁਸਿਆਰਪੁਰ ਨੂੰ ਮੀਤ ਪ੍ਰਧਾਨ-5, ਰਣਧੀਰ ਸਿੰਘ ਥਿੰਦ ਐਸ.ਏ.ਐਸ.ਨਗਰ ਨੂੰ ਸਹਇਕ ਖਜਾਨਚੀ, ਸੰਦੀਪ ਸਿੰਘ ਰੂਪਨਗਰ ਅਤੇ ਸੁਮਨਦੀਪ ਸਿੰਘ ਭੁੱਲਰ ਸੰਗਰੂਰ ਨੂੰ ਸਹਾਇਕ ਜਨਰਲ ਸਕੱਤਰ,ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਸੰਗਠਨ ਸਕੱਤਰ, ਗੁਰਬੀਰ ਸਿੰਘ ਜਲੰਧਰ ਨੂੰ ਕਾਨੂੰਨੀ ਸਕੱਤਰ, ਫਤਿਹ ਸਿੰਘ ਪਠਾਨਕੋਟ ਨੂੰ ਪ੍ਰੈਸ ਸਕੱਤਰ ਅਤੇ ਸੋਸਲ ਮੀਡਿਆ ਇੰਚਾਰਜ, ਜਸਪਾਲ ਸਿੰਘ ਸੰਧੂ ਸ੍ਰੀ ਅੰਮਿ੍ਰਤਸਰ ਸਾਹਿਬ ਨੂੰ ਦਫ਼ਤਰੀ ਸਕੱਤਰ, ਹਰਸਿਮਰਨਜੀਤ ਸਿੰਘ ਗੁਰਦਾਸਪੁਰ ਨੂੰ ਪ੍ਰਚਾਰ ਸਕੱਤਰ, ਅੰਮਿ੍ਰਤਪਾਲ ਸਿੰਘ ਤਰਨਤਾਰਨ ਨੂੰ ਐਡੀਟਰ ਚੁਣਿਆ ਗਿਆ।
ਇਸ ਮੌਕੇ ਪੰਜਾਬ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਮੁੜ ਤੋ ਪੰਜਾਬ ਪ੍ਰਧਾਨ ਚੁਣੇ ਜਾਣ ਤੇ ਸਭਨਾ ਦਾ ਧੰਨਵਾਦ ਕਰਦਿਆਂ ਪਟਵਾਰੀਆਂ ਦੀਆਂ ਹੱਕੀ ਮੰਗਾਂ ਲਈ ਸੰਘਰਸ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਮੰਗਾਂ ਨੂੰ ਪੂਰਾ ਕਰਾਉਣ ਲਈ ਯਤਨਸੀਨ ਰਹਿਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਦੀਦਾਰ ਸਿੰਘ ਛੋਕਰ, ਜ਼ਿਲਾ ਪ੍ਰਧਾਨ ਸੰਗਰੂਰ ਸੰਦੀਪ ਸਿੰਘ ਭੁੱਲਰ, ਨਵਦੀਪ ਸਿੰਘ ਜ਼ਿਲਾ ਜਰਨਲ ਸਕੱਤਰ , ਹਰਜੀਤ ਸਿੰਘ ਰਾਹੀ ਤਹਿਸੀਲ ਪ੍ਰਧਾਨ, ਪ੍ਰਧਾਨ ਜਗਦੀਪ ਸਿੰਘ ਝੂੰਦਾ, ਸਤਿੰਦਰਪਾਲ ਸਿੰਘ ਪੰਨੂੰ ਤਹਿਸੀਲ ਪ੍ਰਧਾਨ ਧੂਰੀ, ਜਗਮੀਤ ਸਿੰਘ ਸੁਨਾਮ ਪ੍ਰਧਾਨ, ਪ੍ਰਧਾਨ ਬੁੱਧ ਸਿੰਘ ਲਹਿਰਾ, ਸੁਖਜਿੰਦਰ ਸਿੰਘ ਤਹਿਸੀਲ ਪ੍ਰਧਾਨ ਮੂਨਕ,ਅਮਰੀਕ ਸਿੰਘ ਤਹਿਸੀਲ ਪ੍ਰਧਾਨ ਦਿੜਬਾ, ਭੁਪਿੰਦਰ ਕੌਰ ਤਹਿਸੀਲ ਪ੍ਰਧਾਨ ਭਵਾਨੀਗੜ, ਮਨਦੀਪ ਸਿੰਘ ਤਹਿਸੀਲ ਪ੍ਰਧਾਨ ਸੰਗਰੂਰ, ਖਜਾਨਚੀ ਪਰਮਜੀਤ ਸਿੰਘ, ਅਜੈ ਕੁਮਾਰ,ਪਰਮਜੀਤ ਸਿੰਘ ਨਾਰੀਕੇੇ, ਵਿਨਾਕਸੀ ਜੋਸੀ, ਕਾਨੂੰਨਗੋ ਵਿਜੈਪਾਲ ਸਿੰਘ ਢਿੱਲੋਂ, ਮਨਜੀਤ ਸਿੰਘ ਜਗਦੇਵ ਸਿੰਘ , ਮਨਦੀਪ ਕੌਰ ,ਹਰਵੀਰ ਸਿੰਘ ਸਰਵਾਰੇ, ਮਲਕੀਤ ਸਿੰਘ, ਦੁਸਯੰਤ ਰਾਕਾ, ਕਰਮਜੀਤ ਸਿੰਘ ਵੈਦ, ਗੁਰਵਿੰਦਰ ਸਿੰਘ, ਬਲਜੀਤ ਸਿੰਘ, ਦੀਦਾਰ ਸਿੰਘ ਧੀਰੋਮਾਜਰਾ, ਸੇਵਾ ਮੁਕਤ ਕਾਨੂੰਨਗੋ, ਜਗਦੇਵ ਸਿੰਘ ਨੱਥੂਮਾਜਰਾ ਆਦਿ ਹਾਜ਼ਰ ਸਨ ।