ਖੂਨਦਾਨ ਕਰਕੇ ਮਨਾਇਆ ਜਨਮ ਦਿਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 5 ਅਕਤੂਬਰ 2022- ਪਿਛਲੇ ਦਿਨੀਂ ਏਕਨੂਰ ਸੇਵਾ ਸੰਸਥਾ ਗੁਰਦਾਸਪੁਰ ਦੇ ਪ੍ਰਧਾਨ ਕਮਲਜੀਤ ਸਿੰਘ ਨੇ ਆਪਣੇ ਬੇਟੇ ਮਿਹਰਦੀਪ ਸਿੰਘ ਦਾ ਜਨਮ ਦਿਨ ਇੱਕ ਵੱਖਰੇ ਢੰਗ ਨਾਲ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਵਿਖ ਆਪਣੇ ਸਮਾਜ-ਸੇਵੀ ਸਾਥੀਆਂ ਸਮੇਤ ਖ਼ੂਨ ਦਾਨ ਕਰ ਕੇ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਉੱਪ-ਪ੍ਧਾਨ ਉਂਕਾਰ ਸਿੰਘ, ਕੈਂਪ ਇੰਚਾਰਜ- ਅਵਤਾਰ ਸਿੰਘ, ਗੁਰਵਿੰਦਰ ਸਿੰਘ ਗੱਗੂ', ਇੰਦਰਜੀਤ ਸਿੰਘ 'ਬੰਟੀ', ਨੀਰਜ ਸ਼ਰਮਾ, ਸਤਨਾਮ ਸਿੰਘ 'ਸਿਰਕੀਆਂ'' ਸੁਖਦੇਵ ਸਿੰਘ, ਇਕਬਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |