ਐੱਲ.ਐੱਸ.ਏ. ਵਲੋਂ ਰੁੱਖ ਲਗਾਉਣ ਦੀ ਮੁਹਿੰਮ ਜਾਰੀ
ਬਾਬੂਸ਼ਾਹੀ ਨੈਟਵਰਕ
ਨਵਾਂ ਸ਼ਹਿਰ 05ਅਕਤੂਬਰ,2022
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ. ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀ. ਜੇ. ਐੱਮ.-ਕਮ- ਸਕੱਤਰ ਕਮਲਦੀਪ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕਾਨੂੰਨੀ ਸੇਵਾਵਾਂ ਕੇਂਦਰ ਪਿੰਡ ਕੋਟ ਰਾਂਝਾ ਵਲੋਂ ਦੁਸਹਿਰਾ ਦਿਵਸ ਦੇ ਮੌਕੇ ਤੇ ਵਾਤਾਵਰਣ ਲਈ 24 ਪੌਦੇ ਲਗਾ ਕੇ "ਰੁੱਖ ਲਗਾਓ-ਮਨੁੱਖ ਬਚਾਓ" ਮੁਹਿੰਮ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਗਿਆ।
ਵਰਨਣਯੋਗ ਹੈ ਕਿ ਅਥਾਰਟੀ ਵਲੋਂ ਸ਼ਮਸ਼ਾਨ ਭੂਮੀ ਕੋਟ ਰਾਂਝਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 3 ਸਾਲਾਂ ਤੋਂ ਵੱਖ ਵੱਖ ਕਿਸਮਾਂ ਦੇ 500 ਰੁੱਖਾਂ ਦਾ ਇਕ ਜੰਗਲ ਪੈਦਾ ਕੀਤਾ ਜਾ ਰਿਹਾ ਹੈ। ਇੱਥੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਸਟੇਟ ਅਵਾਰਡੀ ਨੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਜੋਰ ਦਿੱਤਾ।
ਇਸ ਮੌਕੇ ਤੇ ਜੋਗਿੰਦਰ ਪਾਲ, ਪਰਮਜੀਤ ਲਾਲ,ਪਰਮਜੀਤ ਕੌਰ ਮੈਂਬਰ ਪੰਚਾਇਤ, ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਦੀ ਆਗੂ ਸਿਮਰਨਜੋਤ ਕੌਰ, ਹਰਸ਼ਦੀਪ ਅਤੇ ਬਲਵੀਰ ਕੌਰ ਤੋਂ ਇਲਾਵਾ 4 ਦਰਜਨ ਤੋਂ ਵੱਧ ਪਿੰਡ ਵਾਸੀਆਂ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।