ਆਮਦਨ ਕਰ ਵਿਭਾਗ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ
-ਆਈ ਟੀਮ ਉ ਸੰਤ ਪ੍ਰਤਾਪ ਨੇ ਲਹਿਰਾਇਆ ਝੰਡਾ
ਰੋਹਿਤ ਗੁਪਤਾ
ਗੁਰਦਾਸਪੁਰ 15 ਅਗਸਤ 2022 - ਆਜ਼ਾਦੀ ਦੀ 75ਵੀਂ ਵਰ੍ਹੇਗੰਢ, ਆਮਦਨ ਕਰ ਵਿਭਾਗ ਸਰਕਲ ਗੁਰਦਾਸਪੁਰ ਦੀ ਤਰਫੋਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਇਨਕਮ ਟੈਕਸ ਕੰਪਲੈਕਸ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਨਕਮ ਟੈਕਸ ਅਫਸਰ ਸੱਤ ਪ੍ਰਤਾਪ ਨੇ ਕੌਮੀ ਝੰਡਾ ਲਹਿਰਾਇਆ। ਇਸ ਤੋਂ ਬਾਅਦ ਮਹਾਵੀਰ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਜੇਚੱਕ ਦੇ ਬੱਚਿਆਂ ਨੇ ਵੀ ਅਜ਼ਾਦੀ ਦਿਵਸ ਦੇ ਸਬੰਧ ਵਿੱਚ ਬਣਾਈਆਂ ਆਪਣੀਆਂ ਰੰਗਦਾਰ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੌਕੇ ਸ਼ਹਿਰ ਦੇ ਵਕੀਲਾਂ, ਵਪਾਰੀਆਂ ਅਤੇ ਚਾਰਟਰਡ ਅਕਾਊਂਟੈਂਟਾਂ ਨੂੰ ਵਿਭਾਗ ਦੀ ਤਰਫੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਜ ਸੇਵੀ ਰਾਜੇਸ਼ ਬੱਬੀ, ਮਹਾਂਵੀਰ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਪ੍ਰਿੰਸੀਪਲ ਅਮਰਜੀਤ ਕੌਰ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਜੇਚੱਕ ਦੇ ਬੱਚਿਆਂ ਅਤੇ ਮੁੱਖ ਅਧਿਆਪਕਾ ਰਾਜਵਿੰਦਰ ਕੌਰ ਚੱਠਾ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਬਾਰ ਕੌਂਸਲ ਦੇ ਮੈਂਬਰਾਂ ਨੇ ਇਨਕਮ ਟੈਕਸ ਅਫਸਰ ਸ਼੍ਰੀ ਸੰਤ ਪ੍ਰਤਾਪ ਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਮੰਚ ਸੰਚਾਲਨ ਐਡਵੋਕੇਟ ਸੰਜੀਵ ਤਿਆਗੀ ਨੇ ਕੀਤਾ। ਇਸ ਮੌਕੇ ਇਨਕਮ ਟੈਕਸ ਇੰਸਪੈਕਟਰ ਸੰਜੀਵ ਕੁਮਾਰ ਅਤੇ ਟੀ.ਏ ਸਤਵਿੰਦਰ ਜੀਤ ਸਿੰਘ ਵੀ ਹਾਜ਼ਰ ਸਨ।