ਆਮ ਆਦਮੀ ਕਲੀਨਿਕਾਂ ਨੇ ਪੰਜਾਬ ਭਰ ਵਿੱਚ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ
ਹਰਸ਼ਬਾਬ ਸਿੱਧੂ,ਬਾਬੂਸ਼ਾਹੀ ਨੈਟਵਰਕ
ਮੋਹਾਲੀ, 15 ਅਗਸਤ, 2022:
75ਵੇਂ ਸੁਤੰਤਰਤਾ ਦਿਵਸ ਮੌਕੇ ਸੂਬੇ ਵਿੱਚ 100 ਤੋਂ ਵੱਧ ਆਮ ਆਦਮੀ ਕਲੀਨਿਕ ਚਾਲੂ ਹੋ ਗਏ ਹਨ।
ਹਰ ਆਮ ਆਦਮੀ ਕਲੀਨਿਕ ਵਿੱਚ ਡਾਕਟਰਾਂ ਨੇ ਪਹਿਲਾਂ ਹੀ ਮਰੀਜ਼ਾਂ ਦਾ ਚੈਕਅੱਪ ਸ਼ੁਰੂ ਕਰ ਦਿੱਤਾ ਹੈ।
ਇੱਥੋਂ ਦੇ ਫੇਜ਼ 5 ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ।