ਕਾਂਗਰਸੀ ਵਿਧਾਇਕ ਸੰਦੀਪ ਜਾਖੜ ਬੋਲੇ: ਹਿੰਮਤ ਹੈ ਤਾਂ ਮੈਨੂੰ ਪਾਰਟੀ ਚੋਂ ਕੱਢ ਦੇਣ
ਬਾਬੂਸ਼ਾਹੀ ਨੈਟਵਰਕ
ਅਬੋਹਰ, 15 ਅਗਸਤ 2022- ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖਡ਼ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਵਿਚ ਹਿੰਮਤ ਹੈ ਤਾਂ ਮੈਨੂੰ ਪਾਰਟੀ ਵਿਚੋਂ ਕੱਢ ਦੇਣ।
ਨਿਊਜ਼ 18 ਦੇ ਹਵਾਲੇ ਅਨੁਸਾਰ ਸੰਦੀਪ ਜਾਖਡ਼ ਨੇ ਕਿਹਾ ਹੈ ਕਿ ਰਾਜਾ ਵਡ਼ਿੰਗ ਮੇਰੇ ਕੋਲੋਂ ਡਰ ਕਿਉਂ ਰਹੇ ਹਨ। ਸੰਦੀਪ ਜਾਖਡ਼ ਨੇ ਰਾਜਾ ਵਡ਼ਿੰਗ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਹਨ।