ਮਾਊਂਟ ਲਿਟਰਾ ਜ਼ੀ ਸਕੂਲ ਵਿੱਚ ਮਨਾਇਆ ਗਿਆ ਤੀਜ ਦਾ ਤਿਓਹਾਰ
ਦੀਪਕ ਗਰਗ
ਕੋਟਕਪੂਰਾ / ਫਰੀਦਕੋਟ, 13 ਅਗਸਤ 2022 - ਫਰੀਦਕੋਟ ਦੇ ਨਾਮਵਰ ਸਕੂਲ ਮਾਉੰਟ ਲਿਟਰਾ ਜ਼ੀ ਸਕੂਲ ਵਿੱਚ ਸਾਉਣ ਮਹੀਨੇ ਦਾ ਪ੍ਰਸਿੱਧ ਤੀਜ ਦਾ ਤਿਓਹਾਰ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆI ਜਿਸ ਵਿੱਚ ਦੇ ਸਭ ਵਿਦਿਆਰਥੀਆਂ ਨੇ ਬਹੁਤ ਚਾਅ ਨਾਲ ਭਾਗ ਲਿਆI ਇਸ ਤਿਓਹਾਰ ਮੋਕੇ ਸਕੂਲ ਨੂੰ ਫੁੱਲਾਂ, ਲੜੀਆਂ ਤੋਂ ਇਲਾਵਾ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਵਸਤਾਂ ਫੁਲਕਾਰੀਆਂ, ਪੱਖੀਆਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਦਸਿਆ ਕਿ ਤੀਜ ਦੇ ਤਿਓਹਾਰ ਮੌਕੇ ਵਿਦਿਆਰਥੀਆਂ ਲਈ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਫੈਂਸੀ ਡ੍ਰੈਸ ਮੁਕਾਬਲੇ, ਡਾਂਸ ਮੁਕਾਬਲੇ ਅਤੇ ਗੀਤ ਮੁਕਾਬਲੇ ਆਦਿ ਸ਼ਾਮਿਲ ਸਨI ਇਸ ਮੌਕੇ ਲੜਕੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆI ਰੰਗ- ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚੇ ਬਹੁਤ ਹੀ ਸੁੰਦਰ ਲੱਗ ਰਹੇ ਸਨI
ਚਮਨ ਲਾਲ ਗੁਲਾਟੀ ਜੀ ਨੇ ਦਸਿਆ ਕਿ ਤਿਓਹਾਰ ਸਾਡੀ ਜਿੰਦਗੀ ਦਾ ਅਨਿਖੜਵਾਂ ਅੰਗ ਹਨ ਜੋ ਸਾਡੀ ਜਿੰਦਗੀ ਨੂੰ ਸਿਰਫ਼ ਰੋਚਿਕ ਹੀ ਨਹੀ ਬਣਾਉਂਦੇ ਸਗੋਂ ਸਾਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਵੀ ਰਖਦੇ ਹਨ, ਇਸ ਲਈ ਸਾਨੂੰ ਸਭ ਤਿਓਹਾਰ ਰਲਮਿਲ ਕੇ ਬਹੁਤ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ I ਅੰਤ ਵਿੱਚ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਓਹਨਾਂ ਦਾ ਹੌਂਸਲਾ ਅਫਜ਼ਾਈ ਕੀਤਾ ਅਤੇ ਸਭ ਨੂੰ ਤੀਜ ਤਿਓਹਾਰ ਦੀ ਵਧਾਈ ਦਿੱਤੀI