ਮਾਮਲਾ ਪਿੰਡ ਦੇ SC ਬਰਾਦਰੀ ਦੇ ਸ਼ਮਸ਼ਾਨਘਾਟ ਨੂੰ ਕੋਈ ਵੀ ਰਸਤਾ ਨਾ ਛੱਡਣ ਦਾ, ਵਾਇਰਲ ਹੋ ਰਹੀ ਵੀਡੀਓ
- ਤਹਿਸੀਲ ਪੱਟੀ ਦੇ ਪਿੰਡ ਮਾੜੀ ਗੌੜ ਸਿੰਘ ਦੇ ਸ਼ਮਸ਼ਾਨਘਾਟ ਦੀ ਵਾਇਰਲ ਹੋ ਰਹੀ ਵੀਡੀਓ
- ਬਲਾਕ ਭਿੱਖੀਵਿੰਡ ਦੇ ਅਫ਼ਸਰ ਪਹੁੰਚੇ ਮੌਕੇ ਤੇ
ਭਿੱਖੀਵਿੰਡ, 12 ਅਗਸਤ 2022 - ਮਾੜੀ ਗੌੜ ਸਿੰਘ ਵਿਖੇ ਪੰਚਾਇਤਾਂ ਅਤੇ ਸਰਕਾਰ ਦਾ ਸ਼ਰਮਨਾਕ ਕਾਰਨਾਮਾ ਆਇਆ ਸਾਹਮਣੇ ਐਸ.ਸੀ ਪਰਿਵਾਰ ਦੇ ਬਣੇ ਸ਼ਮਸ਼ਾਨਘਾਟ ਨੂੰ ਨਾ ਤਾਂ ਕੋਈ ਛੱਡਿਆ ਗਿਆ ਰਸਤਾ ਜੇ ਕੋਈ ਰਸਤਾ ਛੱਡਿਆ ਗਿਆ ਤਾਂ ਉਸ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਵਾਹ ਲਿਆ ਗਿਆ।
ਜਿਸ ਤੋਂ ਬਾਅਦ ਅੱਜ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਜਾਂਦੇ ਸਮੇਂ ਲੋਕਾਂ ਨੂੰ ਬੀਜੇ ਹੋਏ ਝੋਨੇ ਦੀ ਫ਼ਸਲ ਵਿੱਚੋਂ ਚਿੱਕੜ ਵਿਚ ਹੋ ਕੇ ਸਸਕਾਰ ਕਰਨ ਜਾਣਾ ਪਿਆ ਲੋਕਾਂ ਵਿਚ ਸਰਕਾਰ ਅਤੇ ਪੰਚਾਇਤ ਪ੍ਰਤੀ ਭਾਰੀ ਰੋਸ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਿੰਡ ਵਾਸੀ ਰਸ਼ਪਾਲ ਸਿੰਘ , ਸਤਨਾਮ ਸਿੰਘ ਗੁਰਬੀਰ ਸਿੰਘ ਨੇ ਦੱਸਿਆ ਕਿ ਪਿੰਡ ਮਾੜੀਗੌੜ ਸਿੰਘ ਦੇ ਉਨ੍ਹਾਂ ਦੇ ਬਣੇ ਇਸ ਸ਼ਮਸ਼ਾਨਘਾਟ ਦਾ ਇੰਨਾ ਜ਼ਿਆਦਾ ਬੁਰਾ ਹਾਲ ਕਹਿ ਕੇ ਸ਼ਮਸ਼ਾਨ ਘਾਟ ਨੂੰ ਕੁਝ ਸਾਲ ਪਹਿਲਾਂ ਛੱਡਿਆ ਦੋ ਕਰਮਾ ਦੇ ਰਸਤੇ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਜ਼ਬਰਦਸਤੀ ਵਾਹ ਲਿਆ ਹੈ ਅਤੇ ਇੱਥੇ ਇੱਕ ਨਿੱਕੀ ਜਿਹੀ ਵੱਟ ਹੀ ਰਹਿਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜਦੋਂ ਵੀ ਕੋਈ ਮੌਤ ਹੁੰਦੀ ਹੈ ਤਾਂ ਇਸੇ ਤਰ੍ਹਾਂ ਹੀ ਉਨ੍ਹਾਂ ਨੂੰ ਬੀਜੀਆਂ ਫ਼ਸਲਾਂ ਵਿਚਦੀ ਹੁੰਦੇ ਹੋਏ ਜਾ ਕੇ ਅੰਤਿਮ ਸਸਕਾਰ ਕਰਨਾ ਪੈਂਦਾ ਹੈ ।
ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੀ ਹਾਲਤ ਦੱਸੀ ਜਾਵੇ ਤਾਂ ਕਾਫ਼ੀ ਤਰਸਯੋਗ ਹੈ ਕਿਉਂਕਿ ਨਾ ਤਾਂ ਸ਼ਮਸ਼ਾਨਘਾਟ ਦੀ ਕੋਈ ਚਾਰਦੀਵਾਰੀ ਬਣੀ ਹੋਈ ਹੈ ਅਤੇ ਨਾ ਹੀ ਸ਼ਮਸ਼ਾਨਘਾਟ ਵਿਚ ਬਹਿਣ ਖਲੋਣ ਨੂੰ ਕੋਈ ਜਗ੍ਹਾ ਹੈ ਇੱਥੋਂ ਤੱਕ ਕਿ ਸ਼ਮਸ਼ਾਨਘਾਟ ਵਿੱਚ ਪਾਣੀ ਵਾਸਤੇ ਨਲਕਾ ਤਕ ਨਹੀ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਇੱਕ ਕੋਠਾ ਤਕਰੀਬਨ ਪੱਚੀ ਤੋਂ ਤੀਹ ਸਾਲ ਦਾ ਪਿਆ ਹੋਇਆ ਹੈ ਅਤੇ ਉਸ ਦੀ ਵੀ ਹਾਲਤ ਤਰਸਯੋਗ ਹੈ। ਕਿਸੇ ਵੇਲੇ ਵੀ ਉਹ ਡਿੱਗ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਪਿੰਡ ਦੇ ਮੋਹਤਬਰ ਅਤੇ ਪ੍ਰਸ਼ਾਸਨ ਨੂੰ ਬਣਵਾਉਣ ਵਾਸਤੇ ਕਿਹਾ ਗਿਆ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰਦਾ। ਪਿੰਡ ਦੇ ਐਸੀ ਬਰਾਦਰੀ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸ਼ਮਸ਼ਾਨਘਾਟ ਨੂੰ ਦੁਬਾਰਾ ਤੋਂ ਬਣਾਇਆ ਜਾਵੇ ਅਤੇ ਸ਼ਮਸ਼ਾਨਘਾਟ ਵੱਲ ਨੂੰ ਜਾਂਦੇ ਰਸਤੇ ਨੂੰ ਕਬਜ਼ਾਧਾਰੀਆਂ ਤੋਂ ਛੁਡਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ।
ਉਧਰ ਜਦ ਇਸ ਸਬੰਧੀ ਪਿੰਡ ਦੀ ਸਰਪੰਚਣੀ ਕਸ਼ਮੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਬਜ਼ਾਧਾਰੀਆਂ ਵੱਲੋਂ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਇੱਥੇ ਸ਼ਮਸ਼ਾਨਘਾਟ ਨਹੀਂ ਹੈ ਹੋਰ ਕਿਤੇ ਜਾ ਕੇ ਆਪਣਾ ਸ਼ਮਸ਼ਾਨਘਾਟ ਲੱਭੋ ਇਹੀ ਕਬਜ਼ਾ ਨਹੀਂ ਛੱਡਾਂਗੇ। ਸਰਪੰਚ ਨੇ ਕਿਹਾ ਕਿ ਅੱਜ ਵੀ ਇਹੋ ਚਾਹੁੰਦੇ ਹਾਂ ਕਿ ਸ਼ਮਸ਼ਾਨਘਾਟ ਦਾ ਜਾਂਦਾ ਰਸਤਾ ਛੁਡਾਇਆ ਜਾਵੇ ਅਤੇ ਸ਼ਮਸ਼ਾਨਘਾਟ ਨੂੰ ਬਣਾਇਆ ਜਾਵੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।