ਜ਼ਿਲ੍ਹਾ ਪੁਲੀਸ ਵੱਲੋਂ ਜਨਤਕ ਥਾਵਾਂ ਤੇ ਤਲਾਸ਼ੀ ਮੁਹਿੰਮ ਦਾ ਅਭਿਆਨ ਜਾਰੀ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 12 ਅਗਸਤ 2022- ਸਥਾਨਕ ਜ਼ਿਲ੍ਹਾ ਪੁਲੀਸ ਮਲੇਰਕੋਟਲਾ ਨੇ ਐੱਸ.ਐੱਸ.ਪੀ ਮਲੇਰਕੋਟਲਾ ਅਵਨੀਤ ਕੌਰ ਸਿੱਧੂ ਐੱਸ.ਪੀ (ਡੀ), ਰਜਨੀਸ਼ ਬਿਸ਼ਨੋਈ ਐੱਸ.ਪੀ (ਐੱਚ) ਕੁਲਦੀਪ ਸਿੰਘ ਸੋਹੀ ਅਤੇ ਸਥਾਨਕ ਡੀ.ਐੱਸ.ਪੀ. ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆ ਰਹੇ ਆਜ਼ਾਦੀ ਦਿਹਾੜੇ ਨੂੰ ਸਾਹਮਣੇ ਰੱਖਦੇ ਹੋਏ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਚੈਕਿੰਗ ਅਤੇ ਤਲਾਸ਼ੀ ਕੀਤੀ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਐੱਸ.ਪੀ (ਐੱਚ) ਕੁਲਦੀਪ ਸਿੰਘ ਸੋਹੀ ਅਤੇ ਐੱਸ.ਪੀ (ਡੀ),ਰਜਨੀਸ਼ ਬਿਸ਼ਨੋਈ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਸਾਹਮਣੇ ਰੱਖਦੇ ਹੋਏ ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਵੱਲੋਂ ਇਕ ਅਭਿਆਨ ਦੇ ਤਹਿਤ ਐੱਸ ਐੱਸ ਪੀ ਮੈਡਮ ਅਵਨੀਤ ਕੌਰ ਸਿੱਧੂ ਦੀ ਦਿਸ਼ਾ ਨਿਰਦੇਸ਼ ਤੇ ਮਾਲੇਰਕੋਟਲਾ ਦੇ ਵੱਖੋ ਵੱਖ ਜਨਤਕ ਥਾਵਾਂ ਤੇ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋੲੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ,ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਸਥਾਨਕ ਪੁਲਸ ਦਾ ਪਹਿਲਾ ਫ਼ਰਜ਼ ਹੈ ।