ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਪਲਾਜੇ ਵਿਚ ਛੋਟੀ ਬੱਚੀ ਦੀ ਲਾਸ਼ ਮਿਲੀ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 12 ਅਗਸਤ 2022- ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਘੰਟਾ ਘਰ ਦੇ ਬਾਹਰ ਪਲਾਜੇ ਵਿਚ ਇਕ ਛੋਟੀ ਬੱਚੀ ਦੀ ਲਾਸ਼ ਮਿਲੀ ਹੈ।
ਇਸ ਬਾਰੇ ਜਦੋਂ ਪ੍ਬੰਧਕਾਂ ਨੂੰ ਪਤਾ ਲੱਗਿਆ ਤਾਂ ਬੱਚੀ ਦੀ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਕੀ ਦੇ ਸਪੁਰਦ ਕਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਤਾਂ ਇਸ ਬੱਚੀ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਜਾਏ।