ਲਾਲ ਕੋਠੀ ਦੇ ਨਜ਼ਦੀਕੀ ਕੁਆਟਰਾਂ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 12 ਅਗਸਤ -ਲਾਲ ਕੋਠੀ ਦੇ ਨਜ਼ਦੀਕੀ ਕੁਆਟਰਾਂ ਦੀਆਂ ਔਰਤਾਂ ਨੇ ਰਵਿੰਦਰ ਕੌਰ ਬਾਹੀਆ ਮਿਊਾਪਸਲ ਕਮਿਸ਼ਨਰ ਫ਼ਰੀਦਕੋਟ ਦਾ ਜਨਮ ਦਿਨ ਤੀਆਂ ਦੇ ਤਿਉਹਾਰ ਦੇ ਰੂਪ 'ਚ ਮਨਾਇਆ । ਇਸ ਮੌਕੇ ਸਭ ਨੇ ਪੰਜਾਬੀ ਪਹਿਰਾਵਾ ਪਹਿਨ ਕੇ ਜਨਮ ਦਿਨ ਦੀ ਖੁਸ਼ੀ 'ਚ ਸਭ ਤੋਂ ਪਹਿਲਾ ਕੇਕ ਕੱਟਣ ਦੀ ਰਸਮ ਅਦਾ ਕੀਤੀ । ਇਸ ਮੌਕੇ ਡਾ.ਰੇਸ਼ਮ ਸਿੰਘ ਬਾਹੀਆ ਵੀ ਹਾਜ਼ਰ ਸਨ । ਫ਼ਿਰ ਗਿਆਨ ਕੌਰ ਰਾਜਿੰਦਰ ਕੌਰ ਸਦਿਉੜਾ, ਸੀਮਾ ਰਾਣੀ, ਪਰਮਜੀਤ ਕੌਰ, ਰਵਪ੍ਰੀਤ ਕੌਰ, ਮਨਦੀਪ ਕੌਰ, ਸਤਵੀਰ ਕੌਰ, ਅਮਨਦੀਪ ਕੌਰ, ਸੋਨੀਆ ਦੇ ਨਾਲ-ਨਾਲ ਪ੍ਰੀਵਾਰਿਕ ਮੈਂਬਰ ਸ਼ਾਮਲ ਹੋਏ ।
ਇਸ ਮੌਕੇ ਸਾਰੀਆਂ ਔਰਤਾਂ ਨੇ ਗਿੱਧਾ ਪਾ ਕੇ, ਸੁਹਾਗ, ਘੋੜੀਆਂ, ਗੀਤ ਗਾ ਕੇ ਤੀਆਂ ਦਾ ਤਿਉਹਾਰ ਮਨਾਇਆ । ਇਸ ਮੌਕੇ ਸਭ ਨੇ ਮਿਲ ਕੇ ਰਵਿੰਦਰ ਕੌਰ ਬਾਹੀਆ ਐਮ.ਸੀ. ਨੂੰ ਜਨਮ ਦਿਨ ਵਧਾਈ ਦਿੱਤੀ ਇਸ ਮੌਕੇ ਰਵਿੰਦਰ ਕੌਰ ਐਮ.ਸੀ. ਨੇ ਕਿਹਾ ਸਭ ਭੈਣਾਂ ਨੇ ਮਿਲ ਕੇ ਜਿੱਥ ਤੀਆਂ ਮਨਾਈਆਂ ਹਨ, ਉੱਥੇ ਮੇਰੇ ਜਨਮ ਨੂੰ ਯਾਦਗਰੀ ਬਣਾ ਦਿੱਤਾ ਹੈ ਇਸ ਮੌਕੇ ਅੰਤ 'ਚ ਸਭ ਖੂਬ ਖੁਸ਼ੀ ਦਾ ਆਨੰਦ ਮਾਣਿਆ ।