ਮਨੀਸ਼ ਤਿਵਾੜੀ ਨੇ ਨੰਗਲ ਡੈਮ ਦੇ ਪੁਲ ਨੂੰ ਲੈ ਕੇ ਕੇਂਦਰੀ ਮੰਤਰੀ ਗਡਕਰੀ ਨੂੰ ਪੱਤਰ ਲਿਖਿਆ
ਬਾਬੂਸ਼ਾਹੀ ਨੈਟਵਰਕ
ਨੰਗਲ12 ਅਗਸਤ 2022-ਸ਼੍ਰੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਤੋਂ ਮੈਂਬਰ ਮਨੀਸ਼ ਤਿਵਾਡ਼ੀ ਨੇ ਕਿਹਾ ਕਿ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਊਨਾ ਤੋਂ ਨੰਗਲ ਜਾਣ ਵਾਲੇ ਨੰਗਲ ਡੈਮ ਦੇ ਪੁਲ ਤੇ ਰੋਜ਼ਾਨਾ ਲੱਗਦੇ ਜਾਮ ਸੰਬੰਧੀ ਤਿੰਨ ਵਾਰ ਪੱਤਰ ਲਿਖਿਆ ਹੈ। ਤਿਵਾਡ਼ੀ ਨੇ ਕਿਹਾ ਕਿ ਜੇਕਰ ਤੁਸੀਂ ਮੇਰੇ ਲਈ ਕੁਝ ਨਹੀਂ ਕਰਨਾ ਤਾਂ ਜਨਤਾ ਲਈ ਜ਼ਰੂਰ ਕਰੋ।
ਤਿਵਾਡ਼ੀ ਨੇ ਕਿਹਾ ਕਿ ਮੇਰੇ ਹਲਕੇ ਵਿਚੋਂ ਲੰਘਦੇ ਰਾਸ਼ਟਰੀ ਰਾਜ ਮਾਰਗਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।