ਪਹਿਲੇ ਪਾਤਸ਼ਾਹ ਦੇ ਵਿਆਹ ਪੁਰਬ ਨੂੰ ਸਮਰਪਿਤ ਗੁ: ਸ੍ਰੀ ਬੇਰ ਸਾਹਿਬ ਵਿਖੇ ਗੁਰਮਤਿ ਸਮਾਗਮ ਸ਼ੁਰੂ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ , 9 ਅਗਸਤ 2022 -ਮਨੁੱਖਤਾ ਦੇ ਰਹਿਬਰ ਜਗਤ ਗੁਰੂ , ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਭਾਈ ਸਰਬ ਦਿਆਲ ਸਿੰਘ ਘਰਿਆਣਾ ਦੀ ਦੇਖ ਰੇਖ 'ਚ ਗੁਰਮਤਿ ਸਮਾਗਮ ਸ਼ੁਰੂ ਹੋ ਗਏ ਹਨ ਤੇ ਵਿਆਹ ਪੁਰਬ ਨਗਰ ਕੀਰਤਨ ਸਬੰਧੀ ਤਿਆਰੀਆਂ ਵੀ ਆਰੰਭ ਹੋ ਗਈਆਂ ਹਨ । ਇਸੇ ਦੌਰਾਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਗੁਰਬਾਣੀ ਦੀ ਕਥਾ ਭਾਈ ਕਰਨਜੀਤ ਸਿੰਘ ਆਹਲੀ ਕਥਾ ਵਾਚਕ ਨੇ ਕੀਤੀ ਤੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਤੇ ਸਿੱਖਿਆਵਾਂ ਬਾਰੇ ਦੱਸਿਆ । ਇਸ ਸਮੇ ਦੂਰ ਦੁਰਾਡੇ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ । ਸਮਾਗਮ ਦੌਰਾਨ ਹਜੂਰੀ ਰਾਗੀ ਭਾਈ ਭਜਨ ਸਿੰਘ , ਭਾਈ ਦਿਆਲ ਸਿੰਘ , ਭਾਈ ਦਿਲਬਾਗ ਸਿੰਘ , ਭਾਈ ਸੁਖਵਿੰਦਰ ਸਿੰਘ , ਭਾਈ ਕੰਵਲਜੀਤ ਸਿੰਘ , ਭਾਈ ਜਗਜੀਤ ਸਿੰਘ , ਭਾਈ ਸੁਖਦੇਵ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਰਾਗੀ ਜਥਿਆਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ । ਇਸ ਸਮੇਂ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਭਾਈ ਸਤਨਾਮ ਸਿੰਘ ਗ੍ਰੰਥੀ ਨੇ ਪਾਵਨ ਹੁਕਮਨਾਮਾ ਸਰਵਣ ਕਰਵਾਇਆ ।
ਇਸ ਸਮੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੂੰ ਗੁਰੂ ਕੇ ਅਟੁੱਟ ਲੰਗਰ ਛਕਾਏ ਗਏ । ਸਮਾਗਮ 'ਚ ਮੈਨੇਜਰ ਭਾਈ ਸਰਬ ਦਿਆਲ ਸਿੰਘ ਘਰਿਆਣਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਸਮੇ ਭੁਪਿੰਦਰ ਸਿੰਘ ਆਰ.ਕੇ. , ਜਰਨੈਲ ਸਿੰਘ ਲ਼ੇਖਾਕਾਰ , ਸੁਖਜਿੰਦਰ ਸਿੰਘ ਭਗਤਪੁਰ, ਹਰਪ੍ਰੀਤ ਸਿੰਘ ਸ਼ਾਹਵਾਲਾ , ਸਰਵਣ ਸਿੰਘ ਚੱਕਾਂ , ਭਾਈ ਸੁਖਵਿੰਦਰ ਸਿੰਘ ਖਜਾਨਚੀ , ਜਗਤਾਰ ਸਿੰਘ , ਗੁਰਪ੍ਰੀਤ ਸਿੰਘ , ਬਲਜੀਤ ਸਿੰਘ , ਰਣਜੀਤ ਸਿੰਘ ਠੱਟਾ ਆਰ.ਕੇ. ਤੇ ਭਾਰੀ ਅਵਤਾਰ ਸਿੰਘ ਨੇ ਸ਼ਿਰਕਤ ਕੀਤੀ ।