ਰੂਪਨਗਰ: ਨਾਮਵਰ ਸਕੂਲ ਦੇ ਅਧਿਆਪਕ ਨੂੰ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਮੁਅੱਤਲ ਕੀਤਾ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 08 ਅਗਸਤ 2022- ਰੂਪਨਗਰ ਸ਼ਹਿਰ ਦੇ ਇੱਕ ਨਾਮਵਰ ਸਕੂਲ ਦੇ ਅਧਿਆਪਕ ਵਲੋਂ ਸਕੂਲ ਦੀਆਂ ਲਡ਼ਕੀਆਂ ਨਾਲ ਸਕੂਲ ਵਿਚ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸਿਟੀ ਪੁਲਿਸ ਰੂਪਨਗਰ ਨੇ ਸਕੂਲ ਦੇ ਅਧਿਆਪਕ ਸੁਨੀਲ ਸ਼ਰਮਾ ਦੇ ਖਿਲਾਫ ਧਾਰਾ 354 ਅਤੇ ਪੋਸਕੋ ਐਕਟ ਦੇ ਤਹਤ ਮਾਮਲਾ ਦਰਜ ਕੀਤਾ ਹੈ।
ਸਕੂਲ ਮੈਨੇਜਮੇਂਟ ਵਲੋਂ ਸਕੂਲ ਅਧਿਆਪਕ ਸੁਨੀਲ ਸ਼ਰਮਾ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਅੱਜ 8 ਅਗਸਤ ਨੂੰ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਸਵੇਰੇ ਧਰਨਾ ਦਿੱਤਾ। ਸਕੂਲ ਪ੍ਰਿੰਸਿਪਲ ਨੂੰ ਵੀ ਮੁਅੱਤਲ ਕਰਨ ਦੀ ਮੰਗ ਕੀਤੀ ਗਈ।