ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਬੈਨ ਕਰਨ ਦੇ ਵਿਰੋਧ ਚ ਮਤਾ ਲਿਆਂਦਾ ਜਾਵੇ- ਬਾਜਵਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 30 ਜੂਨ 2022-ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ
ਵਿਧਾਨ ਸਭਾ ਸੈਸ਼ਨ ਵਿਚ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਕੇਂਦਰ ਸਰਕਾਰ ਨੇ ਬੈਨ ਕਰ ਦਿੱਤਾ ਹੈ।
ਇਸ ਲਈ ਪੰਜਾਬ ਵਿਧਾਨ ਸਭਾ ਵਿਚ ਇਸ ਦੇ ਵਿਰੋਧ ਵਿਚ ਮਤਾ ਲਿਆਂਦਾ ਜਾਵੇ।
ਬਾਜਵਾ ਨੇ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਟੂ ਟਵਿੱਟਰ ਨੂੰ ਵੀ ਬੈਨ ਕਰ ਦਿੱਤਾ ਹੈ। ਇਸ ਦੇ ਵਿਰੋਧ ਵਿਚ
ਵੀ ਮਤਾ ਲਿਆਂਦਾ ਜਾਵੇ।