ਅਜ਼ਾਦੀ ਕਾ ਮਹਾਂਉਤਸਵ ਤਹਿਤ ਬਣਾਏ ਜਾ ਰਹੇ ਅੰਮ੍ਰਿਤ ਸਰੋਵਰਾਂ ਦੀ ਚੈਕਿੰਗ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 29 ਜੂਨ 2022 - ਭਾਰਤ ਸਰਕਾਰ ਵੱਲੋਂ ਅਜ਼ਾਦੀ ਕਾ ਮਹਾਂਉਤਸਵ ਅਧੀਨ ਪਾਣੀ ਦੀ ਸਾਂਭ-ਸੰਭਾਲ ਲਈ ਰਾਜ ਦੇ ਪਿੰਡਾਂ ਵਿੱਚ ਨਵੇਂ ਤਲਾਬਾਂ ਦੀ ਖੁਦਾਈ ਅਤੇ ਪੁਰਾਣੇ ਤਲਾਬਾਂ ਦੇ ਨਵੀਨੀਕਰਨ ਲਈ ਅੰਮ੍ਰਿਤ ਸਰੋਵਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਹਰ ਜਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾਣੇ ਹਨ ਅਤੇ ਹਰ ਤਲਾਬ ਦਾ ਖੇਤਰਫਲ ਘੱਟੋ ਘੱਟ 1 ਏਕੜ ਹੋਣਾ ਲਾਜਮੀ ਹੈ। ਜਿਸ ਦੀ ਸਮਰੱਥਾ 10,000 ਕੁਬਿਕ ਮੀਟਰ ਹੋਵੇ। ਤਲਾਬ ਦੇ ਆਲੇ ਦੁਆਲੇ ਨਿਮ, ਬਰਗਦ ਜਾਂ ਪੀਪਲ ਦਾ ਦਰਖਤ ਜਰੂਰੀ ਲਗਾਉਣ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ ਤਾਂ ਜ਼ੋ ਤਲਾਬ ਅਤੇ ਵਾਤਾਵਰਨ ਦੀ ਸਾਭ-ਸਭਾਲ ਕੀਤੀ ਜਾ ਸਕੇ। ਸ਼ਹੀਦਾ ਅਤੇ ਅਜਾਦੀ ਘੁਲਾਟੀਆ ਦੇ ਪਿੰਡਾਂ ਵਿੱਚ ਪਹਿਲ ਦੇ ਅਧਾਰ ਤੇ ਇਨ੍ਹਾਂ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾਣਾ ਹੈ।
ਇਸੇ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋ ਵੱਖ-ਵੱਖ ਪੰਚਾਇਤਾਂ ਵਿੱਚ ਬਣਾਏ ਜਾ ਰਹੇ ਅੰਮ੍ਰਿਤ ਸਰੋਵਰ ਦੀ ਰਿਪੋਰਟ ਭੇਜੀ ਗਈ ਸੀ, ਜਿਸ ਦੀ ਅੱਜ ਪ੍ਰੀਤ ਮਹਿੰਦਰ ਸਿਘ ਸਹੋਤਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਰੀਦਕੋਟ ਵੱਲੋ ਬਲਾਕ ਫਰੀਦਕੋਟ ਦੀਆਂ ਗ੍ਰਾਮ ਪੰਚਾਇਤਾਂ ਨਵਾਂ ਮਹਿਮੂਆਣਾ, ਡੋਡ, ਕੋਟ ਸੁਖੀਆ, ਵੀਰੇਵਾਲਾ ਕਲਾਂ, ਬਲਾਕ ਜੈਤੋ ਦੇ ਰੁਲੀਆ ਸਿੰਘ ਨਗਰ, ਗੁੰਮਟੀ ਖੁਰਦ, ਦਲ ਸਿੰਘ ਵਾਲਾ, ਦਬੜੀਖਾਨਾ ਜੀਵਨ ਸਿੰਘ ਵਾਲਾ ਅਤੇ ਬਲਾਕ ਕੋਟਕਪੂਰਾ ਦੀਆਂ ਗ੍ਰਾਮ ਪੰਚਾਇਤਾਂ ਵਾੜਾ ਦਰਾਕਾ, ਹਰੀ ਨੌ, ਕੋਠੇ ਨਾਨਕਸਰ ਅਤੇ ਪੰਜਗਰਾਂਈ ਕਲਾਂ ਦੀ ਨਿਜੀ ਤੌਰ ਤੇ ਚੈਕਿੰਗ ਤੇ ਕੀਤੀ ਗਈ। ਇਸ ਦੌਰਾਨ ਸ਼੍ਰੀ ਨੀਰਜ ਸਿੰਗਲਾਂ ਜਿਲ੍ਹਾ ਪ੍ਰੋਜੈਕਟ ਅਫਸਰ ਈ.ਪੰਚਾਇਤ ਵੀ ਉਨ੍ਹਾਂ ਦੇ ਨਾਲ ਸਨ।