ਮਾਈਨਿੰਗ ਕਰਨ ਵਾਲਿਆਂ ਖਿਲਾਫ ਪੁਲਿਸ ਕਾਰਵਾਈ, ਦੋ ਜੇ ਸੀ ਬੀ ਇਕ ਟਿੱਪਰ ਸਮੇਤ ਤਿੰਨ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ 29 ਜੂਨ 2022 - ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਮਾਈਨਿੰਗ ਵਿਭਾਗ ਵੱਲੋਂ ਦੋ ਜੇ ਸੀ ਬੀ ਅਤੇ ਇਕ ਮਿੱਟੀ ਨਾਲ ਭਰੇ ਟਿੱਪਰ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧ ਵਿੱਚ ਮਾਮਲਾ ਸਬੰਧਤ ਥਾਣਾ ਪੁਰਾਣਾ ਸ਼ਾਲਾ ਵਿਚ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਐਸਐਚਓ ਥਾਣਾ ਪੁਰਾਣਾ ਸ਼ਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੂਰਪ੍ਰੀਤ ਸਿੰਘ ਜੇ.ਈ ਕਮ ਮਾਈਨਿੰਗ ਇੰਸਪੈਕਟਰ ਵਲੋਂ ਰੁੂਟੀਨ ਗਸਤ ਕੀਤੀ ਜਾ ਰਹੀ ਸੀ ਕਿ ਗਸਤ ਦੇ ਦੋਰਾਂਨ ਦੇਖਿਆ ਕਿ ਪਿੰਡ ਮੱਲੋਵਾਲ ਦੇ ਨੇੜੇ ਇੱਕ ਰਕਬੇ ਦੇ ਵਿੱਚੋ ਬਹੁਤ ਜਿਆਦਾ ਭਾਰੀ ਮਾਤਰਾ ਵਿੱਚ ਮਿੱਟੀ ਦੀ ਮਾਈਨਿੰਗ ਹੋ ਰਹੀ ਸੀ। ਜਿਸਤੇ ਉਨ੍ਹਾਂ ਵੱਲੋਂ ਮੁੱਖ ਅਫਸਰ ਥਾਣਾ ਪੁਰਾਣਾ ਸ਼ਾਲਾ ਨਾਲ ਸਪੰਰਕ ਕੀਤਾ ਗਿਆ ਅਤੇ ਪੁਲਿਸ ਪਾਰਟੀ ਨੇ ਮੋਕੇ ਤੇ ਪਹੁੰਚ ਕੇ ਦੋ ਜੇ ਸੀ ਬੀ ਮਸੀਨਾਂ ਅਤੇ ਇੱਕ ਮਿੱਟੀ ਨਾਲ ਭਰੇ ਟਿੱਪਰ (ਟਰੱਕ) ਪੀ ਬੀ 06_ 7816 ਸਮੇਤ ਉਨ੍ਹਾਂ ਦੇ 3 ਡਰਾਇਵਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਕਿਰਪਾਲ ਸਿੰਘ ਵਾਸੀ ਸਿੰਗੋਵਾਲ, ਰਾਜ ਕੁਮਾਰ ਵਾਸੀ ਨਡਾਲਾ, ਅਤੇ ਵਿਜੇ ਮਸੀਹ ਵਾਸੀ ਲੱਖੋਵਾਲ ਦੇ ਰੂਪ ਵਿੱਚ ਹੋਈ ਹੈ ਅਤੇ ਇਨ੍ਹਾਂ ਦੇ ਖ਼ਿਲਾਫ਼ ਮਾਇਨਜ਼ ਐਂਡ ਮਿਨਰਲ ਐਕਟ 1957 ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।