ਰੋਟਰੀ ਰੂਪਨਗਰ ਨੇ ਪਿੰਡ ਬੇਲਾ ਅਤੇ ਰਾਮਗੜ੍ਹ ਡੇਕਵਾਲਾ ਵਿਖੇ ਸਸਕਾਰ ਭੱਠੀਆਂ ਦੀ ਉਸਾਰੀ ਕਰਵਾਈ
ਹਰੀਸ਼ ਕਾਲੜਾ
ਰੂਪਨਗਰ,29 ਜੂਨ 2022:ਰੋਪੜ ਜ਼ਿਲੇ ਵਿਚ ਸਥਾਪਿਤ ਰੋਟਰੀ ਕਲੱਬ ਰੂਪਨਗਰ ਵਲੋਂ િ ਰੁੱਖ ਬਚਾਓ ਵਾਤਾਵਰਨ ਬਚਾਓિ ਮੁਹਿੰਮ ਦੇ ਤਹਿਤ ਜ਼ਿਲੇ ਦੇ ਵਿਚ ਪੈਂਦੇ ਬੇਲਾ ਅਤੇ ਰਾਮਗੜ੍ਹ ਡੇਕਵਾਲਾ ਪਿੰਡਾਂ ਦੇ ਸਮਸ਼ਾਨ ਘਾਟ ਵਿੱਚ ਸਸਕਾਰ ਭੱਠੀਆਂ ਦੀ ਉਸਾਰੀ ਕਰਵਾਈ ਗਈ ਹੈ।
ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਸਿਮਰ ਸਿੰਘ ਸਿੱਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੱਠੀਆਂ ਦੀ ਵਰਤੋਂ ਨਾਲ ਸਸਕਾਰ ਸਮੇਂ ਲੱਗਣ ਵਾਲੀ ਲੱਕੜ ਦੀ ਮਾਤਰਾ ਬਹੁਤ ਘੱਟ ਜਾਵੇਗੀ ਜਿਸ ਨਾਲ ਕਾਫੀ ਰੁੱਖ ਬਚਾਏ ਜਾ ਸਕਣਗੇ ਅਤੇ ਨਾਲ ਹੀ ਵਾਤਾਵਰਣ ਦੇ ਪ੍ਰਦੂਸ਼ਣ ਵਿੱਚ ਵੀ ਭਾਰੀ ਕਮੀ ਆਵੇਗੀ। ਪ੍ਰਧਨ ਸਿੱਟਾ ਨੇ ਇਸ ਪ੍ਰੋਜੈਕਟ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਵਾਲੇ ਰੋਟੇਰੀਅਨ ਨਵਿੰਦਰ ਬਣਵੈਤ, ਕਲੱਬ ਸਕੱਤਰ ਜਤਿੰਦਰ ਪਾਲ ਸਿੰਘ ਰਹਿਲ ਅਤੇ ਡਾਇਰੈਕਟਰ ਕਮਿਉਨਿਟੀ ਸਰਵਿਸ ਰੋਟੇਰੀਅਨ ਇੰਜਨੀਅਰ ਤੇਜਪਾਲ ਸਿੰਘ ਚੀਫ਼ ਇੰਜਨੀਅਰ ਪੰਚਾਇਤੀ ਰਾਜ, ਇਸਦੇ ਨਾਲ ਹੀ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।