ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਖੇ ਸੈਸ਼ਨ 2022 ਦੇ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ ਕੀਤਾ
ਹਰੀਸ਼ ਕਾਲੜਾ
ਰੂਪਨਗਰ,29 ਜੂਨ 2022: ਰਿਆਤ ਗਰੁੱਪ ਆਫ ਇੰਸਟੀਚਿਊਸ਼ਨਜ਼ ਰੈਲਮਾਜਰਾ (ਰੋਪੜ ਕੈਂਪਸ )ਦੇ ਮੋਹਰੀ ਅਦਾਰੇ ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਖੇ ਫਾਰਮੇਸੀ ਖੇਤਰ ਦੇ ਵਿਭਿੰਨ ਕੋਰਸਾਂ ਵਿਚ ਨਵੇਂ ਸੈਸ਼ਨ 2022 ਦੇ ਦਾਖਲੇ ਸੰਬੰਧੀ ਕਾਲਜ ਦਾ ਨਵਾਂ ਪ੍ਰਾਸਪੈਕਟਸ ਜਾਰੀ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਐੱਨ ਐੱਸ ਗਿੱਲ ਨੇ ਦੱਸਿਆ ਕਿ ਕਾਲਜ ਵਿਚ ਨਵੇਂ ਸੈਸ਼ਨ 2022 ਲਈ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ ,ਸਾਡੇ ਕਾਲਜ ਵਿਚ ਡੀ .ਫਾਰਮੇਸੀ, ਬੀ ਫਾਰਮੇਸੀ ਅਤੇ ਐਮ ਫਾਰਮਾ ਦੇ ਕੋਰਸ ਪਿਛਲੇ 20 ਸਾਲਾਂ ਤੋਂ ਸਫਲਤਾਪੂਰਵਕ ਚਲਾਏ ਜਾ ਰਹੇ ਹਨ, ਡੀ ਫਾਰਮਾ ਅਤੇ ਬੀ ਫਾਰਮਾ ਕੋਰਸ ਵਿਚ ਦਾਖਲੇ ਲਈ ਵਿਦਿਆਰਥੀ ਵਲੋਂ ਬਾਰ੍ਹਵੀਂ ਕਲਾਸ(10+2) ਨਾਨ ਮੈਡੀਕਲ ਜਾਂ ਮੈਡੀਕਲ ਵਿਸ਼ਿਆਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ, ਦਾਖ਼ਲੇ ਲਈ ਯੋਗ ਵਿਦਿਆਰਥੀ ਕਾਲਜ ਆ ਕੇ ਆਪਣੀ ਰਜਿਸਟ੍ਰੇਸ਼ਨ ਅਤੇ ਦਾਖਲਾ ਕਰਵਾ ਸਕਦੇ ਹਨ। ਉਨ੍ਹਾਂ ਦੇ ਕਾਲਜ ਵਿੱਚ ਤਜਰਬੇਕਾਰ ਸਟਾਫ, ਆਧੁਨਿਕ ਸਾਜ਼ੋ ਸਾਮਾਨ, ਕੈਮੀਕਲਜ ਨਾਲ ਭਰਪੂਰ ਲੈਬਾਰਟਰੀਆਂ ਮੌਜੂਦ ਹਨ ਜਿੱਥੇ ਵਿਦਿਆਰਥੀ ਆਪਣੇ ਕਿਤਾਬੀ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਵਰਕ ਵਿੱਚ ਆਪਣੀ ਨਿਪੁੰਨਤਾ ਹਾਸਲ ਕਰ ਸਕਦੇ ਹਨ ।
ਇਸ ਮੌਕੇ ਤੇ ਫਾਰਮੇਸੀ ਕਾਲਜ ਦੇ ਐਡਮਿਸ਼ਨ ਕੋਆਰਡੀਨੇਟਰ ਪ੍ਰੋ.ਨਰਿੰਦਰ ਭੂੰਬਲਾ ਨੇ ਕਿਹਾ ਕਿ ਫਾਰਮੇਸੀ ਖੇਤਰ ਵਿਚ ਕੈਰੀਅਰ ਦੀਆਂ ਅਪਾਰ ਸੰਭਾਵਨਾਵਾਂ ਹਨ, ਮੈਡੀਕਲ ਨਾਲ ਸਬੰਧਤ ਖੇਤਰ ਹੋਣ ਕਰਕੇ ਦਵਾਈ ਬਣਾਉਣ ਵਾਲੀਆਂ ਕੰਪਨੀਆਂ, ਹਸਪਤਾਲਾਂ , ਕਾਲਜਾਂ, ਯੂਨੀਵਰਸਿਟੀਆਂ ਅਤੇ ਫੈਕਟਰੀਆਂ ਵਿੱਚ ਫਾਰਮੇਸੀ ਖੇਤਰ ਦੇ ਪ੍ਰੋਫੈਸ਼ਨਲਜ਼ ਦੀ ਭਾਰੀ ਮੰਗ ਹੈ ।
ਉਨ੍ਹਾਂ ਦੇ ਕਾਲਜ ਵਿਚ ਮੈਰਿਟ ਹੋਲਡਰ, ਹੁਸ਼ਿਆਰ, ਭੈਣ-ਭਰਾ,ਸਿੰਗਲ ਲੜਕੀ ਅਤੇ ਜਿਸ ਵਿਦਿਆਰਥੀ ਦੇ ਮਾਤਾ ਪਿਤਾ ਨਾ ਹੋਣ, ਗ਼ਰੀਬ ਲੋੜਵੰਦ ਅਤੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਧੀਨ ਦਾਖਲਾ ਅਤੇ ਦਾਖਲਾ ਫੀਸ ਵਿਚ ਰਿਆਇਤ ਦਿੱਤੀ ਜਾਂਦੀ ਹੈ । ਇਨ੍ਹਾਂ ਕੋਰਸਾਂ ਵਿੱਚ ਚਾਹਵਾਨ ਵਿਦਿਆਰਥੀ ਨਿੱਜੀ ਰੂਪ ਵਿੱਚ ਕਾਲਜ ਆ ਕੇ ਜਾਂ ਫੋਨ ਨੰਬਰ 98880-10540 ਜਾਂ ਕਾਲਜ ਦੀ ਵੈੱਬਸਾਈਟ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ।
ਇਸ ਮੌਕੇ ਉਨ੍ਹਾਂ ਨਾਲ ਡਾ ਆਸ਼ੂਤੋਸ਼ ਸ਼ਰਮਾ, ਇੰਜੀ.ਅਮਨਦੀਪ ਸਿੰਘ ,ਮੈਡਮ ਮਨੀਸ਼ਾ ਚੰਦੇਲ, ਮੈਡਮ ਅਮਨਦੀਪ ਕੌਰ ,ਮੈਡਮ ਕਨੂਪ੍ਰੀਆ ਆਦਿ ਹਾਜ਼ਰ ਸਨ ।