ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ 30 ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਬਜਟ ਦੀਆਂ ਕਾਪੀਆਂ ਸਾੜਨ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਨਵਾਂ ਸ਼ਹਿਰ,29 ਜੂਨ ,2022
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਉਸ ਵਕਤ ਸਾਹਮਣੇ ਆਇਆ ਜਦ ਓਸ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਗਰੂਰ ਵਿਖੇ 16 ਜੂਨ ਨੂੰ ਝੰਡੇ ਮਾਰਚ ਕਰਦਿਆਂ ਮੁੱਖ ਮੰਤਰੀ ਰਿਹਾਇਸ਼ ਵੱਲ ਵਧਦਿਆਂ ਸਮੇਂ ਸੰਗਰੂਰ ਜ਼ਿਲਾ ਪ੍ਰਸਾਸ਼ਨ ਨੇ ਜਥੇਬੰਦੀ ਅਤੇ ਸਰਕਾਰ ਨਾਲ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਉੱਚ ਪੱਧਰੀ ਮੀਟਿੰਗ ਤਹਿ ਕਰਵਾਈ ਸੀ।ਇਸੇ ਤਹਿਤ ਮਿਤੀ 28 ਦੀ ਮੀਟਿੰਗ ਵਿੱਚ ਸਰਕਾਰ ਨੇ ਸੰਘਰਸ਼ ਕਮੇਟੀ ਆਗੂਆ ਦੇ ਮੱਥੇ ਲੱਗਣ ਤੋ ਵੀ ਟਾਲਾ ਵੱਟੀ ਰੱਖਿਆ । ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਅਤੇ ਕੋ ਕੰਨਵੀਨਰ ਸ਼੍ਰੀ ਜੁਝਾਰ ਸੰਹੂਗੜਾ ਨੇ ਦੱਸਿਆ ਕਿ ਸਰਕਾਰ ਨੇ ਸਾਡੇ ਸਮੇਤ ਹੋਰ ਵੀ ਕਈ ਧਿਰਾਂ ਨਾਲ ਇਸ ਦਿਨ ਮੀਟਿੰਗ ਰੱਖੀ ਸੀ। ਸੂਬੇ ਦੇ ਕੋਨੇ ਕੋਨੇ ਤੋਂ ਸਾਡੇ ਨੁਮਾਇੰਦੇ ਸਵੇਰ ਤੋਂ ਮੀਟਿੰਗ ਸਥਾਨ ਤੇ ਪਹੁੰਚ ਚੁੱਕੇ ਸਨ, ਪਰ ਪ੍ਰਸਾਸ਼ਨ ਸ਼ਾਮ ਤੱਕ ਕੋਈ ਨਾ ਕੋਈ ਬਹਾਨਾ ਲਾ ਕੇ ਡੰਗ ਟਪਾਈ ਕਰੀ ਜਾਂਦੀ ਰਹੀ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਵਾ ਕੇ ਕੰਮ ਸਾਰਨ ਦੇ ਯਤਨ ਕਰਦਾ ਰਿਹਾ। ਹੋਰਨਾਂ ਜਥੇਬੰਦੀਆ ਵਾਂਗ ਸਾਨੂੰ ਵੀ ਸ਼ਾਮ ਤੱਕ ਧੁੱਪੇ ਸੜਨਾ ਪਿਆ। ਸ਼੍ਰੀ ਮਾਨ ਨੇ ਕਿਹਾ ਕਿ ਆਪ ਨੇ ਚੋਣ ਪ੍ਰਚਾਰ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਪਹਿਲੇ ਸੈਸ਼ਨ ਚ ਹੀ ਬਹਾਲ ਕਰਨ ਦਾ ਵਾਅਦਾ ਕੀਤਾ ਸੀ । ਪਰ ਓਸਨੇ ਵਿਧਾਨ ਸਭਾ ਚ ਪੇਸ਼ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਤਾ ਰੱਦ ਕਰ ਦਿੱਤਾ।
ਜ਼ਿਲ੍ਹਾ ਜਨਰਲ ਸਕੱਤਰ ਸ਼੍ਰੀ ਓਮਕਾਰ ਸ਼ੀਹਮਾਰ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀ ਇਸ ਹਰਕਤ ਦਾ ਨੋਟਿਸ ਲੈਂਦਿਆਂ 30 ਜੂਨ ਨੂੰ ਜ਼ਿਲਾ ਪੱਧਰ ਡਿਪਟੀ ਕਮਿਸ਼ਨਰ ਦੇ ਗੇਟ ਸਾਹਮਣੇ,ਨੇੜੇ ਵੇਰਕਾ ਬੂਥ,ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਸਵੇਰੇ 10 ਵਜੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਕੇ ਬਜ਼ਟ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ। ਸਾਰੇ ਐਨ ਪੀ ਐਸ ਤੋਂ ਪੀੜਤ ਮੁਲਾਜਮਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਇਸ ਰੋਸ ਮੁਜਾਹਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਸਰਕਾਰ ਦਾ ਮੁਲਾਜਮਾਂ ਵਿਰੋਧੀ ਵਤੀਰਾ ਨੰਗਾ ਕੀਤਾ ਜਾ ਸਕੇ।ਇਸ ਮੌਕੇ ਉਨ੍ਹਾਂ ਦੇ ਨਾਲ ਸੁਰਿੰਦਰ ਛੂਛੇਵਾਲ,ਨਵੀਨ ਕਰੀਹਾ,ਭੁਪਿੰਦਰ ਨਾਗਰਾ,ਬਲਵੀਰ ਕਰਨਾਣਾ,ਸ਼ਤੀਸ ਨਵਾਂ ਗਰਾਂ ਅਤੇ ਜਮੁਨਾ ਦੇਵੀ ਵੀ ਮੌਜੂਦ ਸਨ।