ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ
ਮੁੰਬਈ, 28 ਜੂਨ 2022 : ਸੋਮਵਾਰ ਦੇਰ ਰਾਤ ਮੁੰਬਈ ਦੇ ਕੁਰਲਾ ਈਸਟ ਦੇ ਨਾਇਕ ਨਗਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਬੀਐਮਸੀ ਮੁਤਾਬਕ ਮਲਬੇ ਹੇਠੋਂ ਸੱਤ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ, ਜਦੋਂਕਿ ਬਚਾਅ ਕਾਰਜ ਜਾਰੀ ਹੋਣ ਕਾਰਨ 20 ਤੋਂ 25 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।
ਮੁੰਬਈ ਦੇ ਨਾਇਕ ਨਗਰ ਵਿੱਚ ਢਹਿ ਢੇਰੀ ਹੋਈ ਚਾਰ ਮੰਜ਼ਿਲਾ ਇਮਾਰਤ ਵਿੱਚ ਫਸੇ ਇੱਕ ਵਿਅਕਤੀ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।
ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਮੁੰਬਈ 'ਚ ਇਮਾਰਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ 5-7 ਲੋਕਾਂ ਨੂੰ ਬਚਾਇਆ ਗਿਆ ਹੈ। ਸਾਰੀਆਂ 4 ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਲੋਕ ਉਥੇ ਰਹਿੰਦੇ ਹਨ, ਸਾਡੀ ਤਰਜੀਹ ਹਰ ਕਿਸੇ ਨੂੰ ਬਚਾਉਣਾ ਹੈ, ਸਵੇਰੇ ਅਸੀਂ ਇਨ੍ਹਾਂ ਇਮਾਰਤਾਂ ਨੂੰ ਖਾਲੀ ਕਰਵਾਉਣ ਅਤੇ ਢਾਹੁਣ ਦਾ ਕੰਮ ਦੇਖਾਂਗੇ ਤਾਂ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।