ਨੈਸ਼ਨਲ ਯੂਥ ਕਲੱਬ ਨੇ ਮਲਟੀਪਰਪਜ ਟਰੇਨਿੰਗ ਸੈਂਟਰ ਚ ਕਰਵਾਏ ਮਹਿੰਦੀ ਲਾਉਣ ਦੇ ਮੁਕਾਬਲੇ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ , 19 ਮਈ 2022 - ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ ਰਜਿ ਫ਼ਰੀਦਕੋਟ ਵੱਲੋਂ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਦੀ ਅਗਵਾਈ ਹੇਠ ਅਤੇ ਇਸ ਪ੍ਰੋਜੈਕਟ ਦੇ ਚੇਅਰਮੈਨ ਰਾਕੇਸ਼ ਮਿੱਤਲ ਦੀ ਦੇਖ-ਰੇਖ ਹੇਠ ਕਲੱਬ ਵੱਲੋਂ ਲੜਕੀਆਂ ਨੂੰ ਕਿੱਤਾ ਸਿਖਲਾਈ ਦੇਣ ਲਈ ਕਿਲਾ ਮੁਬਾਰਕ ਚੌਂਕ ਦੇ ਪਿਛਲੇ ਪਾਸੇ ਲੰਬੇ ਸਮੇਂ ਤੋਂ ਚਲਾਏ ਜਾ ਰਹੇ ਲੜਕੀਆਂ ਦੇ ਮਲਟੀਪਰਪਜ਼ ਟਰੇਨਿੰਗ ਸੈਂਟਰ ਵਿਖੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਕਲੱਬ ਦੇ ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਫਾਉਂਡਰ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ, ਮਲਟੀ ਪਰਪਜ਼ ਪ੍ਰੋਜੈਕਟ ਦੇ ਚੇਅਰਮੈਨ ਰਾਕੇਸ਼ ਮਿੱਤਲ, ਚੈਅਰਮੈਨ ਰਾਜਿੰਦਰ ਬਾਂਸਲ ਆੜੀ,ਮੀਤ ਪ੍ਰਧਾਨ ਰਾਜਿੰਦਰ ਦਾਸ ਰਿੰਕੂ ਅਤੇ ਖਜ਼ਾਨਚੀ ਅਜੈ ਜੈਨ ਸੋਨੂੰ ਹਾਜਰ ਹੋਏ। ਇਸ ਮੌਕੇ ਤੇ ਟਰੇਨਿੰਗ ਪ੍ਰਾਪਤ ਕਰਨ ਵਾਲੀਆਂ ਬੇਟੀਆਂ ਦਾ ਉਤਸ਼ਾਹ ਵਧਾਉਣ ਲਈ ਕਰਵਾਏ ਗਏ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਹੁੰਚੇ ਸਮੂਹ ਮਹਿਮਾਨਾਂ ਨੂੰ ਸੈਂਟਰ ਇੰਚਾਰਜ ਮੈਡਮ ਕਿਰਨ ਸੁਖੀਜਾ ਨੇ ਜੀ ਆਇਆਂ ਆਖਿਆ। ਇਸ ਮੁਕਾਬਲੇ ਚ ਸਾਰੀਆਂ ਬੱਚਿਆਂ ਨੇ ਪੂਰੀ ਦਿਲਚਸਪੀ ਨਾਲ ਭਾਗ ਲਿਆ ਅਤੇ ਸੁਖਪ੍ਰੀਤ ਕੌਰ,ਗੁਰਪ੍ਰੀਤ ਕੌਰ,ਰਮਨਦੀਪ ਕੌਰ, ਸੁਖਜੀਤ ਕੌਰ,ਲੱਛਮੀ ਕੌਰ, ਸੋਨੀਆ ਕੌਰ, ਨਵਜੋਤ ਕੌਰ, ਸੰਦੀਪ ਕੌਰ, ਹਰਦੀਪ ਕੌਰ,ਸਿਮਰਨ ਕੌਰ,ਮਨਪ੍ਰੀਤ ਕੌਰ, ਰੀਆ ਗੋਇਲ, ਸੁਮਨਦੀਪ ਕੌਰ, ਨੀਲਮ ਕੌਰ ਅਤੇ ਨੀਤੂ ਕੌਰ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਅਤੇ ਮੁਕਾਬਲੇ ਦੇ ਫਾਈਨਲ ਦੌਰ ਵਿੱਚੋਂ ਮਨਪ੍ਰੀਤ ਕੌਰ ਨੇ ਪਹਿਲਾ, ਲੱਛਮੀ ਕੌਰ ਨੇ ਦੂਸਰਾ ਅਤੇ ਨੀਤੂ ਕੌਰ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਬੇਟੀਆਂ ਦੀ ਕਲੱਬ ਮੈਂਬਰਾਂ ਵੱਲੋਂ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਮੀਡਿਆ ਵਿੰਗ ਦੇ ਕੋ ਚੇਅਰਮੈਨ ਅਜੇ ਪਾਲ ਸ਼ਰਮਾ ਜੀ ਵੱਲੋਂ ਭੇਜੇ ਗਏ ਗੱਦੇ ਬੇਟੀਆਂ ਦੇ ਬੈਠਣ ਲਈ ਭੇਟ ਕੀਤੇ।
ਇਸ ਮੌਕੇ ਤੇ ਕਲੱਬ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਅਤੇ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਬੇਟੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਕਲੱਬ ਵੱਲੋਂ ਵੱਖ ਵੱਖ ਕਿੱਤਾ ਮੁਖੀ ਕੋਰਸ ਲਗਾਤਰ ਕਰਵਾਏ ਜਾਂਦੇ ਹਨ ਜੋ ਨਿਰੰਤਰ ਜਾਰੀ ਰੱਖੇ ਜਾਣਗੇ ਤਾਂ ਜੋ ਸਾਡੀਆਂ ਬੇਟੀਆਂ ਕਿੱਸੇ ਵੀ ਕਿੱਤੇ ਜਿਵੇਂ ਸਿਲਾਈ, ਕਢਾਈ, ਬਿਊਟੀਸ਼ੀਅਨ ਆਦਿ ਵਿੱਚ ਮੁਹਾਰਤ ਹਾਸਿਲ ਕਰਕੇ ਸਵੈ ਨਿਰਭਰ ਹੋ ਸਕਣ। ਅੰਤ ਵਿਚ ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭਨਾਂ ਦਾ ਧੰਨਵਾਦ ਕੀਤਾ।