ਕਿਸਾਨਾਂ ਨੇ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਲਾਇਆ ਪੱਕਾ ਮੋਰਚਾ, ਦੇਖੋ ਤਸਵੀਰਾਂ ਦੀ ਜ਼ੁਬਾਨੀ...
ਹਰਸ਼ਬਾਬ ਸਿੱਧੂ
ਚੰਡੀਗੜ੍ਹ, 17 ਮਈ 2022 - 10 ਜੂਨ ਤੋਂ ਝੋਨਾ ਲਾਉਣ ਦੀ ਮੰਗ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਸਰੋਸ ਕਰ ਰਹੇ ਕਿਸਾਨਾਂ ਨੇ ਚੰਡੀਗੜ੍ਹ 'ਚ ਪੁਲਿਸ ਦੀ ਕੀਤੀ ਬੈਰੀਕੇਡਿੰਗ ਤੋਂ ਬਾਅਦ ਹੁਣ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਪੱਕਾ ਮੋਰਚਾ ਲਾ ਲਿਆ ਹੈ। ਹੁਣ ਕਿਸਾਨ ਰਾਤ ਚੰਡੀਗੜ੍ਹ ਦੀਆਂ ਸੜਕਾਂ 'ਤੇ ਹੀ ਕੱਟਣਗੇ।
ਜ਼ਿਕਰਯੋਗ ਹੈ ਕਿ ਕਿਸਾਨ ਆਪਣੇ ਰਹਿਣ ਦਾ ਪੂਰਾ ਇੰਤਜਾਮ ਕਰਕੇ ਆਏ ਹਨ, ਕਿਸਾਨਾਂ ਨੇ ਫਿਲਹਾਲ ਸਰਕਾਰ ਨੂੰ ਸਵੇਰ ਤੱਕ ਦਾ ਸਮਾਂ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਕਾਰਵਾਈ ਐਲਾਨੀ ਜਾਵੇਗੀ।
ਕਿਸਾਨਾਂ ਦੀ ਸੜਕਾਂ 'ਤੇ ਰਾਤ ਕੱਟਣ ਦੀ ਤਿਆਰੀ ਦੇਖੋ ਤਸਵੀਰਾਂ ਦੀ ਜ਼ੁਬਾਨੀ.......