ਕੈਦੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ
ਹੁਸ਼ਿਆਰਪੁਰ, ਬਾਬੂਸ਼ਾਹੀ ਨੈੱਟਵਰਕ, 25 ਸਤੰਬਰ 2021- ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਸਥਾਪਿਤ ਓ.ਓ.ਏ.ਟੀ. ਕਲੀਨਿਕ (ਡਰੱਗ ਡੀ-ਐਡਿਕਸ਼ਨ ਸੈਂਟਰ) ਵਿਚ ਕਾਊਂਸਲਰ ਸੰਦੀਪ ਕੁਮਾਰੀ ਵਲੋਂ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਜੇਲ੍ਹ ਅੰਦਰ ਬੰਦ ਕੈਦੀ ਜੋ ਨਸ਼ੇ ਦੇ ਆਦੀ ਹਨ, ਉਨ੍ਹਾਂ ਨੂੰ ਇਸ ਆਦਤ ਤੋਂ ਬਾਹਰ ਆਉਣ ਬਾਰੇ ਦੱਸਿਆ ਗਿਆ। ਉਨ੍ਹਾਂ ਨਸ਼ੇ ਦੇ ਗੰਭੀਰ ਨੁਕਸਾਨ ਬਾਰੇ ਵੀ ਦੱਸਿਆ। ਸੈਮੀਨਾਰ ਦੌਰਾਨ ਕਾਊਂਸਲਰ ਸੰਦੀਪ ਕੁਮਾਰੀ ਨੇ ਨਸ਼ੇ ਦੇ ਆਦੀ ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਸੈਮੀਨਾਰ ਦੌਰਾਨ ਵਧੀਕ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਸਹਾਇਕ ਸੁਪਰਡੰਟ ਸਰਬਜੀਤ ਸਿੰਘ ਵੀ ਮੌਜੂਦ ਸਨ।