ਸ਼ਹੀਦ ਸੂਬੇਦਾਰ ਨੌਰੰਗ ਸਿੰਘ ਕਲੱਬ ਵੱਲੋ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੱਡੂ ਵੰਡੇ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 24 ਸਤੰਬਰ 021- ਪਿੰਡ ਸੀਹੋ ਮਾਜਰਾ ਵਿਖੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ ਦੀ ਖੁਸ਼ੀ ਵਿੱਚ ਸ਼ਹੀਦ ਸੂਬੇਦਾਰ ਨੌਰੰਗ ਸਿੰਘ ਯੂਥ ਸਪੋਰਟਸ ਕਲੱਬ,ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਚੇਅਰਮੈਨ ਰੁਪਿੰਦਰ ਸਿੰਘ ਰਾਜੂ ਤੇ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਕੌਰ ਦੀ ਹਾਜ਼ਰੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਦੇ ਪੀਏ. ਜਸਵੀਰ ਸਿੰਘ, ਨਵਜੀਤ ਸਿੰਘ ਨਵੀ, ਸਨੀ, ਮਲਕੀਤ ਮੁੰਡੀਆ, ਬਬਲਾ ਸਰਪੰਚ ਗੋਸਲਾ ਦਾ ਕਲੱਬ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ, ਇਸ ਮੌਕੇ ਸੁੱਖੀ ਸੀਹੋਮਾਜਰਾ, ਬੱਬਲੂ,ਕਾਕਾ ਸਿੰਘ,ਹਰਜੀਤ ਸਿੰਘ,ਰਵਿੰਦਰ ਸਿੰਘ ਜੌਲੀ,ਪਰਮਜੀਤ ਸਿੰਘ,ਗਿਆਨੀ ਰਾਜਿੰਦਰ ਸਿੰਘ, ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਚੇਅਰਮੈਨ ਸਰਬਜੀਤ ਸਿੰਘ,ਪਿੰਡ ਦੀ ਪੰਚਾਇਤ ਤੇ ਮੁਹਤਬਰ ਵਿਅਕਤੀ ਹਾਜ਼ਰ ਸਨ, ਸੋਨੀ ਸੀਹੋਂ ਮਾਜਰਾ ਵੱਲੋਂ ਮੁੱਖ ਮੰਤਰੀ ਸਾਬ ਦੇ ਪੀ ਏ ਜਸਵੀਰ ਸਿੰਘ ਤੇ ਪੂਰੀ ਟੀਮ ਦਾ ਪਿੰਡ ਆਉਣ ਤੇ ਧੰਨਵਾਦ ਕੀਤਾ ਗਿਆ।