ਫਰੀਦਕੋਟ, 25 ਫਰਵਰੀ 2021: ਮਹਾਤਮਾਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਦੇ ਰਿਜ਼ਨਲ ਸੈਂਟਰ ਬਠਿੰਡਾ ਨੇਡਿਸਟ੍ਰਿਕਟ ਰਿਸੋਰਸ ਪਰਸਨ’ਜ਼ (ਡੀਪੀਆਰ’ਜ਼) ਲਈ ਸੂਚਨਾ ਦੇ ਅਧਿਕਾਰ ਕਾਨੂੰਨ-2005 ਤਹਿਤਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮਕਰਾਇਆ ਗਿਆ। ਇਸ ਵਿੱਚ ਸੱਤ ਜ਼ਿਲ੍ਹਿਆਂ ਫਿਰੋਜ਼ਪੁਰ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰਸਾਹਿਬ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਦੇ ਵਿਭਿੰਨ ਵਿਭਾਗਾਂ ਦੇ ਵਿਭਿੰਨ ਰੈਂਕਾਂ ਦੇਲਗਭਗ 30 ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ।
ਸਿਖਲਾਈਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੁਆਰਾ ਸਪਾਂਸਰਕੀਤਾ ਗਿਆ ਹੈ। ਇਸ ਦਾ ਉਦੇਸ਼ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਬਾਰੇ ਸੰਵੇਦਨਸ਼ੀਲਕਰਨਾ ਅਤੇ ਉਨ੍ਹਾਂ ਨੂੰਕੇਂਦਰੀ/ਰਾਜ ਸੂਚਨਾ ਕਮਿਸ਼ਨ ਅਤੇ ਮਾਨਯੋਗ ਅਦਾਲਤਾਂ ਦੇ ਫ਼ੈਸਲਿਆਂ ਦੇ ਆਧਾਰ ’ਤੇਹੋਈਆਂ ਤਾਜ਼ਾ ਪ੍ਰਗਤੀਆਂ ਬਾਰੇ ਜਾਗਰੂਕ ਕਰਨਾ ਹੈ।
ਮਗਸੀਪਾ, ਚੰਡੀਗੜ੍ਹ ਦੇ ਖੇਤਰੀ ਪ੍ਰਾਜੈਕਟ ਡਾਇਰੈਕਟਰ ਸ. ਜਰਨੈਲ ਸਿੰਘ ਨੇ ਆਰਟੀਆਈ ਐਕਟ, 2005 ਦੇ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਲੋਕਤੰਤਰਵਿੱਚ ਲੋਕਾਂ ਨੂੰ ਸ਼ਕਤੀਸ਼ਾਲੀਬਣਾਉਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਪ੍ਰਸ਼ਾਸਨ ਵਿੱਚ ਹਰ ਪੱਧਰ ’ਤੇਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ।
ਉਨ੍ਹਾਂਨੇ ਅੱਗੇਕਿਹਾਕਿਇਹਲੋਕਪੱਖੀਐਕਟਹੈਅਤੇਮਗਸੀਪਾ ਸਾਰੇਜ਼ਿਲ੍ਹਿਆਂਵਿੱਚਇਸਮਹੱਤਵਪੂਰਨਐਕਟਦੀਆਂਵਿਸ਼ੇਸ਼ਤਾਵਾਂਬਾਰੇਜਾਗਰੂਕਤਾਪੈਦਾਕਰਨਲਈਅਜਿਹੇਪ੍ਰੋਗਰਾਮਆਯੋਜਿਤਕਰਦਾਹੈ।ਉਨ੍ਹਾਂਨੇ ਅਧਿਕਾਰੀਆਂਨੂੰਉਤਸ਼ਾਹਿਤਕੀਤਾਕਿਉਹਇਸਐਕਟਬਾਰੇਆਪਣੇਗਿਆਨਨੂੰ 3 ਦਿਨਾਂਦੇਪ੍ਰੋਗਰਾਮਵਿੱਚਆਰਟੀਆਈਮਾਹਿਰਾਂਵੱਲੋਂਦਿੱਤੇਸੁਝਾਵਾਂਦੇਆਧਾਰ ’ਤੇਅਪਡੇਟਕਰਨ।ਮਗਸੀਪਾਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸਥਾਪਨਾ 1978 ਵਿੱਚਕੀਤੀ ਗਈ ਸੀ ਅਤੇ ਇਸ ਮੌਕੇ ਇਸ ਦੀ ਅਗਵਾਈ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਅਤੇਮਗਸੀਪਾ ਦੇ ਡਾਇਰੈਕਟਰ ਜਨਰਲ ਸ੍ਰੀ ਕਰਨ ਬੀਰ ਸਿੰਘਸਿੱਧੂ ਅਤੇ ਪੰਜਾਬ ਸਰਕਾਰ ਦੀ ਪ੍ਰਮੁੱਖ ਸਕੱਤਰ ਅਤੇ ਮਗਸੀਪਾ ਦੀ ਡਾਇਰੈਕਟਰ ਸ੍ਰੀਮਤੀਜਸਪ੍ਰੀਤ ਤਲਵਾਰ ਵੱਲੋਂ ਕੀਤੀ ਜਾ ਰਹੀ ਹੈ।
ਸੰਸਥਾਹਰ ਸਾਲ 200 ਤੋਂ ਵੱਧ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ ਜਿਵੇਂ ਆਰ.ਟੀ.ਆਈ., ਸੇਵੋਤਮ, ਦਫ਼ਤਰ ਵਿਧੀ, ਸਿਵਲ ਸੇਵਾ ਨਿਯਮ, ਵਿੱਤੀ ਪ੍ਰਬੰਧਨ, ਆਫ਼ਤ ਪ੍ਰਬੰਧਨ, ਔਰਤਾਂ ਦਾਸਸ਼ਕਤੀਕਰਨ, ਲਿੰਗ ਆਧਾਰਿਤ ਮੁੱਦੇ, ਸੌਫਟ ਸਕਿੱਲਜ਼ ਅਤੇ ਇਸਤੋਂ ਇਲਾਵਾ ਸਲਾਹ-ਮਸ਼ਵਰੇ, ਪ੍ਰਕਾਸ਼ਨਾਂ ਅਤੇ ਵਿਚਾਰਾਂ ਦੇ ਪ੍ਰਸਾਰ ਸਬੰਧੀ ਏਕੀਕ੍ਰਿਤਢੰਗ ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਸਿਖਲਾਈ ਪ੍ਰੋਗਰਾਮਾਂ ਨਾਲ ਰਿਸੋਰਸਪਰਸਨ, ਵਿਭਿੰਨ ਵਿ਼ਸ਼ਿਆਂ ਦੇ ਉੱਘੇ ਮਾਹਿਰ ਜੁੜੇ ਹੋਏ ਹਨ।
ਇਸਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਆਰਟੀਆਈ ਮਾਹਿਰ ਜਿਨ੍ਹਾਂ ਵਿਚ ਫਰੀਦਕੋਟ ਦੇਵਕੀਲ ਸ੍ਰੀ ਕਸ਼ਮੀਰ ਲਾਲ, ਜ਼ਿਲ੍ਹਾ ਅਦਾਲਤ ਫਿਰੋਜ਼ਪੁਰ ਦੀ ਵਕੀਲ ਸ੍ਰੀਮਤੀ ਪ੍ਰਤਿਭਾਵਰਮਾ ਅਤੇ ਬਾਬਾ ਫਰੀਦ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਪੇਸ਼ਕਾਰੀਆਂਅਤੇ ਲੈਕਚਰ ਸੈਸ਼ਨਾਂ ਰਾਹੀਂ ਕਾਨੂੰਨ ਦੀਆਂ ਵਿਸ਼ੇਸ਼ਤਾਵਾਂ ਅਤੇ ਸਮੁੱਚੇ ਕਾਨੂੰਨ ਬਾਰੇਵਿਸਥਾਰ ਨਾਲ ਜਾਣਕਾਰੀ ਦਿੱਤੀ।
ਮਗਸੀਪਾ, ਰਿਜ਼ਨਲ ਸੈਂਟਰ, ਬਠਿੰਡਾ ਦੇ ਪ੍ਰਾਜੈਕਟ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।