ਸੰਜੀਵ ਸੂਦ
- ਜਿਸ ਦਾ ਨਾਮ ਗੁੰਮ ਸੁਦਾ ਐਪ ਰੱਖਿਆ ਗਿਆ ਹੈ ।
ਲੁਧਿਆਣਾ, 25 ਫਰਵਰੀ 2021 - ਪੰਜਾਬ ਪੁਲਿਸ ਵੱਖ-ਵੱਖ ਸਮੇਂ ਤੇ ਲੋਕਾਂ ਦੀ ਸਹਾਇਤਾ ਵਾਸਤੇ ਉਪਰਾਲੇ ਕਰਦੀ ਰਹਿੰਦੀ ਹੈ, ਇਸ ਤਰ੍ਹਾਂ ਦਾ ਉਪਰਾਲਾ ਅੱਜ ਇੱਕ ਲੁਧਿਆਣਾ ਪੁਲਿਸ ਵੱਲੋਂ ਕੀਤਾ ਗਿਆ ਹੈ ਲੁਧਿਆਣਾ ਪੁਲਿਸ ਨੇ ਇੱਕ ਗੁੰਮ ਸੁਦਾ ਐਪ ਬਣਾਇਆ ਹੈ, ਜੇ ਕੋਈ ਵੀ ਵਿਅਕਤੀ ਗੁੰਮ ਹੁੰਦਾ ਹੈ ਜਾਂ ਗੁੰਮ ਹੋਇਆ ਬੱਚਾ ਮਿਲਦਾ ਹੈ ਤਾਂ ਉਸ ਦੀ ਜਾਣਕਾਰੀ ਉਸ ਐਪ ਰਾਹੀਂ ਲਈ ਜਾ ਸਕਦੀ ਹੈ।
ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਪੰਜਾਬ ਪੁਲਿਸ ਨੂੰ ਤਕਨਾਲੋਜੀ ਦਾ ਇਸਤੇਮਾਲ ਕਰ ਲੋਕਾਂ ਨੂੰ ਮਦਦ ਪਹੁੰਚਾਏਗੀ। ਜਿੱਥੇ ਅੱਜ ਲੁਧਿਆਣਾ ਪੁਲਿਸ ਨੇ ਗੁੰਮਸੁਦਾ ਨਾ ਦਾ ਐਪ ਲਾਂਚ ਕੀਤਾ ਹੈ ਜੋ ਕਿ ਗੁੰਮ ਸੁਦਾ ਵਿਅਕਤੀਆਂ ਦੀ ਜਾਣਕਾਰੀ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ। ਉਥੇ ਹੀ ਕੁਝ ਐਕਸੀਡੈਂਟ ਵਿਚ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਮਿਲਦੀ ਆ ਹਨ ਉਨ੍ਹਾਂ ਦੀ ਜਾਣਕਾਰੀ ਵੀ ਅਪਲੋਡ ਕੀਤੀ ਜਾਵੇਗੀ।
ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਵੀ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਕਿਹਾ ਜੋਂ ਲੋਕ ਵਾਰ ਵਾਰ ਨਸ਼ੇ ਦੀ ਖੇਪ ਨਾਲ ਪਕੜੇ ਜਾਂਦੇ ਹਨ ਉਨ੍ਹਾਂ ਤੇ ਵੀ ਸਖਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕੁਝ ਲੋਕ ਜੋਂ ਜ਼ਮਾਨਤ ਤੇ ਬਾਹਰ ਆ ਕੇ ਤਰੀਕ ਤੇ ਨਹੀਂ ਪਹੁੰਚਦੇ ਉਨ੍ਹਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ।