Tarn Taran Bypoll (Round 15) : 'AAP' 11,317 ਵੋਟਾਂ ਨਾਲ ਅੱਗੇ; ਆਖਰੀ ਰਾਊਂਡ' ਦਾ 'ਇੰਤਜ਼ਾਰ'
ਬਾਬੂਸ਼ਾਹੀ ਬਿਊਰੋ
ਤਰਨਤਾਰਨ, 14 ਨਵੰਬਰ, 2025 : ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ (ਸ਼ੁੱਕਰਵਾਰ) ਹੋ ਰਹੀ ਵੋਟਾਂ ਦੀ ਗਿਣਤੀ 'ਚ, ਪੰਦਰਵੇਂ ਰਾਊਂਡ (15th Round) ਦੀ ਗਿਣਤੀ ਪੂਰੀ ਹੋ ਗਈ ਹੈ। ਤਾਜ਼ਾ ਅਪਡੇਟ ਮੁਤਾਬਕ, ਆਮ ਆਦਮੀ ਪਾਰਟੀ (AAP) ਨੇ ਆਪਣੀ ਜਿੱਤ ਵੱਲ ਕਦਮ ਵਧਾਉਂਦਿਆਂ ਇੱਕ ਵੱਡੀ ਬੜ੍ਹਤ ਬਣਾ ਲਈ ਹੈ। AAP (ਆਪ) ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ ਅਕਾਲੀ ਦਲ (SAD) ਤੋਂ 11,317 ਵੋਟਾਂ ਨਾਲ ਅੱਗੇ ਨਿਕਲ ਗਏ ਹਨ।
ਪੰਦਰਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਪੰਦਰਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:
1. AAP (ਆਮ ਆਦਮੀ ਪਾਰਟੀ): 40169 ਵੋਟਾਂ
2. SAD (ਅਕਾਲੀ ਦਲ): 28852 ਵੋਟਾਂ
3. Waris Punjab De (ਵਾਰਿਸ ਪੰਜਾਬ ਦੇ): 18315 ਵੋਟਾਂ
4. Congress (ਕਾਂਗਰਸ): 14010 ਵੋਟਾਂ
5. BJP (ਭਾਜਪਾ): 5762 ਵੋਟਾਂ
(ਵੋਟਾਂ ਦੀ ਗਿਣਤੀ ਅਜੇ ਜਾਰੀ ਹੈ... ਇਸ ਤੋਂ ਬਾਅਦ ਬੱਸ ਆਖਰੀ ਰਾਊਂਡ (last round) ਦੀ ਗਿਣਤੀ ਬਾਕੀ ਹੈ।)