Mohali : ਵਿਅਕਤੀ ਗੈਰ-ਕਾਨੂੰਨੀ ਪਿਸਤੌਲ ਸਮੇਤ ਕਾਬੂ
ਡੇਰਾਬੱਸੀ (ਐਸਏਐਸ ਨਗਰ), 2 ਦਸੰਬਰ:
ਐਸ ਐਸ ਪੀ, ਹਰਮਨਦੀਪ ਹਾਂਸ, ਅਤੇ ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਪੀ ਪੀ ਐਸ ਦੇ ਨਿਰਦੇਸ਼ਾਂ 'ਤੇ, ਐਸ ਏ ਐਸ ਨਗਰ ਪੁਲਿਸ ਨੇ ਅੱਜ ਡੇਰਾਬੱਸੀ ਵਿੱਚ ਇੱਕ ਵਿਸ਼ੇਸ਼ ਕਾਸੋ (ਕਾਰਡਨ ਅਤੇ ਸਰਚ ਆਪ੍ਰੇਸ਼ਨ) ਕੀਤਾ।
ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ, ਪੀ ਪੀ ਐਸ ਦੀ ਨਿਗਰਾਨੀ ਹੇਠ ਇਹ ਆਪ੍ਰੇਸ਼ਨ ਇੰਸਪੈਕਟਰ ਸੁਮਿਤ ਮੋਰ, ਐਸ ਐਚ ਓ ਡੇਰਾਬੱਸੀ ਅਤੇ ਇੰਸਪੈਕਟਰ ਰਣਵੀਰ ਸਿੰਘ, ਐਸ ਐਚ ਓ ਲਾਲੜੂ ਦੀ ਅਗਵਾਈ ਵਾਲੀਆਂ ਟੀਮਾਂ ਦੁਆਰਾ ਦੇਹਾ ਬਸਤੀ ਅਤੇ ਗੁਰੂ ਨਾਨਕ ਕਲੋਨੀ, ਮੁਬਾਰਿਕਪੁਰ ਵਿਖੇ ਕੀਤਾ ਗਿਆ।
ਆਪਰੇਸ਼ਨ ਦੌਰਾਨ, ਪੁਲਿਸ ਨੇ ਉਪਿੰਦਰ ਸਿੰਘ ਪੁੱਤਰ ਮੇਨਪਾਲ ਸਿੰਘ, ਵਾਸੀ ਗੁਰੂ ਨਾਨਕ ਕਲੋਨੀ, ਦਫ਼ਰਪੁਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇੱਕ ਗੈਰ-ਕਾਨੂੰਨੀ .32 ਬੋਰ ਪਿਸਤੌਲ, .315 ਬੋਰ ਦੇ ਪੰਜ ਜ਼ਿੰਦਾ ਕਾਰਤੂਸ ਅਤੇ .32 ਬੋਰ ਦਾ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ।
ਇਸ ਸਬੰਧੀ ਐਫ ਆਈ ਆਰ ਨੰਬਰ 354 ਮਿਤੀ 02-12-2025, ਧਾਰਾ 25 ਆਰਮਜ਼ ਐਕਟ ਅਧੀਨ ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ ਹੈ। ਅਗਲੇਰੇ ਅਤੇ ਪਿੱਛਲੇਰੇ ਸਬੰਧਾਂ ਦੀ ਹੋਰ ਜਾਂਚ ਜਾਰੀ ਹੈ।
ਐਸ ਏ ਐਸ ਨਗਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਪਣੀ ਇਸ ਮੁਹਿੰਮ ਤਹਿਤ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ ਹੈ।