← ਪਿਛੇ ਪਰਤੋ
Canada: ਮੋਗਾ ਦੇ ਜੰਮਪਲ ਪੰਜਾਬੀ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਬਲਜਿੰਦਰ ਸੇਖਾ ਟੋਰਾਂਟੋ, 20 ਜੁਲਾਈ, 2025: ਉਨਟਾਰੀਓ ਦੇ ਬਲੂ ਮਾਊਂਟੇਨ ਵਿਲੇਜ ਵਿਖੇ ਲੰਘੀ 17 ਜੁਲਾਈ, 2025 ਨੂੰ ਵਾਪਰੇ ਸਵੀਮਿੰਗ ਪੂਲ ਹਾਦਸੇ ਵਿੱਚ 22 ਸਾਲਾਂ ਦੇ ਰਵੀਸ਼ ਨਰੰਗ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਰਵੀਸ਼ ਨਰੰਗ ਮੋਗਾ, ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਹ ਕੈਨੇਡਾ ਪੜ੍ਹਾਈ ਲਈ ਆਇਆ ਸੀ। ਉਹ ਉਨਟਾਰੀਓ ਦੇ ਕੈਨਾਡੋਰ ਕਾਲਜ ਵਿੱਚ ਬਿਜ਼ਨਸ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਰਿਹਾ ਸੀ। ਜਾਂਚ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਹੋਰ ਵਧੇਰੇ ਜਾਣਕਾਰੀ ਦਾ ਇੰਤਜ਼ਾਰ ਹੈ। ਦੱਸਣਯੋਗ ਹੈ ਕਿ ਪਾਣੀ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ਲਗਾਤਾਰ ਕੈਨੇਡਾ ਤੋਂ ਆ ਰਹੀਆਂ ਹਨ।
Total Responses : 2437