ਸਰਸ ਮੇਲੇ ਵਿੱਚ ਗਾਇਕ ਗੁਰਲਾਲ ਬਰਾੜ ਅਤੇ ਜਾਦੂਗਰ ਪ੍ਰਿੰਸ ਨੇ ਕੀਤਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ
ਅਸ਼ੋਕ ਵਰਮਾ
ਮਾਨਸਾ, 19 ਮਾਰਚ 2026:ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਦੀ ਅਨਾਜ ਮੰਡੀ ਵਿਚ ਆਯੋਜਿਤ ਸਰਸ ਮੇਲੇ ਦੇ ਛੇਵੇਂ ਦਿਨ ਗਾਇਕ ਗੁਰਲਾਲ ਬਰਾੜ ਅਤੇ ਜਾਦੂਗਰ ਪ੍ਰਿੰਸ ਨੇ ਆਪਣੀ ਕਲਾ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਗਾਇਕ ਗੁਰਲਾਲ ਬਰਾੜ ਨੇ ਸਾਰਾ ਪਿੰਡ ਆਪਣਾ ਹੀ ਆ, ਨਾ ਭੁੱਲਦਾ ਚੇਤਾ, ਨਜ਼ਾਰੇ ਆਦਿ ਤੋਂ ਇਲਾਵਾ ਅਨੇਕਾਂ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਮੱਧ ਪ੍ਰਦੇਸ਼ ਤੋਂ ਆਏ ਜਾਦੂਗਰ ਪ੍ਰਿੰਸ, ਮੇਲੇ ਦਾ ਵਿਸ਼ੇਸ਼ ਆਕਰਸ਼ਣ ਰਹੇ, ਜਿੰਨ੍ਹਾਂ ਨੂੰ ਵੇਖਣ ਲਈ ਵੱਡੀ ਤਾਦਾਦ ਵਿਚ ਬੱਚੇ ਵੀ ਆਪਣੇ ਮਾਪਿਆਂ ਨਾਲ ਪੁੱਜੇ। ਚੀਜ਼ਾਂ ਨੂੰ ਗਾਇਬ ਅਤੇ ਲੜਕੀ ਨੂੰ ਹਵਾ ਵਿੱਚ ਉਠਾਉਣ ਵਰਗੇ ਕਰਤੱਬ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਸਰਸ ਮੇਲੇ ਵਿਚ ਜਿੱਥੇ ਵੱਖ ਵੱਖ ਰਾਜਾਂ ਦੀਆਂ ਵੰਨਗੀਆਂ ਵੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਮੇਲਾ ਬੱਚਿਆਂ ਸਮੇਤ ਹਰ ਉਮਰ ਦੇ ਲੋਕਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰਨ। ਇਸ ਦੌਰਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਪ੍ਰੀਤ ਸਿੰਘ ਭੁੱਚਰ, ਏ.ਡੀ.ਸੀ. ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫ਼ਸਰ ਗੁਰਲੀਨ ਕੌਰ ਅਤੇ ਐੱਸ.ਡੀ.ਐੱਮ. ਗਗਨਦੀਪ ਸਿੰਘ ਨੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ।
Click to Follow Babushahi Facebook page →