ਵੱਡੀ ਖ਼ਬਰ: CM Mann ਗੋਲਕਾਂ ਬਾਰੇ ਆਪਣੇ ਸਟੈੰਡ ਤੇ ਕਾਇਮ
ਵੱਡੀ ਖ਼ਬਰ: CM Mann ਦਾ ਜਥੇਦਾਰ ਗੜਗੱਜ 'ਤੇ ਕੀਤਾ ਵਿਅੰਗ ; ਕਿਹਾ - ਹੁਣ ਓਹ ਬੰਦੇ ਸਾਨੂੰ ਮਰਿਆਦਾ ਸਿਖਾਉਣਗੇ ਜਿਨ੍ਹਾਂ ਨੇ ਖੁਦ ਮਰਿਆਦਾ ਭੰਗ ਕੀਤੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਨਵੰਬਰ, 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜਥੇਦਾਰ ਗੜਗੱਜ 'ਤੇ ਤੰਜ ਕੱਸਿਆ ਹੈ। CM ਮਾਨ ਨੇ ਜਥੇਦਾਰ ਵੱਲੋਂ ਮਰਿਆਦਾ ਦਾ ਪਾਠ ਪੜ੍ਹਾਉਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਣ ਉਹ ਲੋਕ ਸਾਨੂੰ ਮਰਿਆਦਾ ਬਾਰੇ ਦੱਸਣਗੇ, ਜਿਨ੍ਹਾਂ ਦੀ ਖੁਦ ਦੀ ਨਿਯੁਕਤੀ ਵੇਲੇ ਸਾਰੀਆਂ ਮਰਿਆਦਾਵਾਂ ਭੰਗ ਕਰ ਦਿੱਤੀਆਂ ਗਈਆਂ ਸਨ। ਦੱਸ ਦਈਏ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਨਿਯੁਕਤੀ ਦੇ ਸਮੇਂ ਅਤੇ ਤਰੀਕੇ 'ਤੇ ਸਵਾਲ ਖੜ੍ਹੇ ਕਰਦਿਆਂ ਇਹ ਵਿਅੰਗ ਕੱਸਿਆ ਹੈ। ਉਨ੍ਹਾਂ ਕਿਹਾ ਕੀ ਸੁਖਬੀਰ ਬਾਦਲ ਤੇ ਹੋਰਨਾਂ ਨੇ ਅਕਾਲ ਤਖਤ ਅੱਗੇ ਖੁਦ ਮੰਨਿਆ ਕੀ ਗੋਲਕਾਂ ਦੇ ਪੈਸੇ ਚੋਂ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਗਏ ਜੋ ਵਾਪਸ ਵੀ ਕਰਾਏ ਗਏ.
"ਤੜਕੇ 2 ਵਜੇ ਕਿੱਥੇ ਸੀ ਮਰਿਆਦਾ?"
ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਮਰਿਆਦਾ ਕਿੱਥੇ ਸੀ ਜਦੋਂ ਤੜਕੇ 2 ਵਜੇ ਦਸਤਾਰਬੰਦੀ ਕੀਤੀ ਗਈ ਸੀ।