ਵੱਡੀ ਖ਼ਬਰ: ਬਿਕਰਮ ਮਜੀਠੀਆ ਦੇ ਠਿਕਾਣਿਆਂ 'ਤੇ SIT ਅਤੇ ਵਿਜੀਲੈਂਸ ਦੇ ਛਾਪੇ ਦੀਆਂ ਖ਼ਬਰਾਂ
ਚੰਡੀਗੜ੍ਹ, 19 ਜੁਲਾਈ 2025 : ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ SIT ਤੇ ਵਿਜੀਲੈਂਸ ਵਿਭਾਗ ਵੱਲੋਂ ਬਿਕਰਮ ਮਜੀਠੀਆ ਦੇ ਵੱਖ-ਵੱਖ ਠਿਕਾਣਿਆਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ।
ਚੰਡੀਗੜ੍ਹ ਅਤੇ ਦਿੱਲੀ ਵਿੱਚ ਛਾਪੇਮਾਰੀ:
ਬਿਕਰਮ ਮਜੀਠੀਆ ਦੇ ਚੰਡੀਗੜ੍ਹ ਸਥਿਤ ਕਈ ਜਾਇਦਾਦਾਂ 'ਤੇ ਰੇਡ ਹੋਈ। ਨਾਲੇ ਦਿੱਲੀ ਸਥਿਤ ਉਨ੍ਹਾਂ ਦੇ ਸੈਨਿਕ ਫਾਰਮ 'ਤੇ ਵੀ ਵਿਜੀਲੈਂਸ ਦੀ ਟੀਮ ਪਹੁੰਚੀ।
ਬੇਨਾਮੀ ਜਾਇਦਾਦ ਦੀ ਜਾਂਚ:
ਸੂਤਰਾਂ ਮੁਤਾਬਕ, ਦਿੱਲੀ ਵਿਚਲਾ ਸੈਨੀਕ ਫਾਰਮ ਬਿਕਰਮ ਮਜੀਠੀਆ ਦੀ ਜਾਇਦਾਦ ਦੀ ਲਿਸਟ ਵਿੱਚ ਸ਼ਾਮਿਲ ਹੈ। ਇਸ ਫਾਰਮ ਦੀ ਕੀਮਤ ਲਗਭਗ 150 ਤੋਂ 200 ਕਰੋੜ ਰੁਪਏ ਦਰਸਾਈ ਜਾ ਰਹੀ ਹੈ।
ਟੈਕਨੀਕਲ ਟੀਮ ਵਲੋਂ ਸਬੂਤ ਇਕੱਠੇ ਕਰਨ ਦੀ ਕਾਰਵਾਈ:
ਟੈਕਨੀਕਲ ਟੀਮ ਰੇਡ ਸਥਾਨਾਂ 'ਤੇ ਮੌਜੂਦ ਰਹੀ ਤਾਂ ਜੋ ਸਬੂਤ ਇਕੱਠੇ ਕੀਤੇ ਜਾ ਸਕਣ।
ਸ਼ੈੱਲ ਕੰਪਨੀਆਂ ਅਤੇ ਡਰੱਗ ਮਨੀ ਦੀ ਜਾਂਚ:
ਮਜੀਠੀਆ ਅਤੇ ਉਸਦੇ ਪਰਿਵਾਰ ਨਾਲ ਜੁੜੀਆਂ ਕੰਪਨੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਕੰਪਨੀਆਂ ਰਾਹੀਂ ਡਰੱਗ ਮਨੀ ਨੂੰ ਘੁਮਾਉਣ ਦੇ ਦੋਸ਼ ਹਨ।
ਗਵਾਹਾਂ ਦੇ ਬਿਆਨਾਂ 'ਤੇ ਕਾਰਵਾਈ:
ਇਹ ਰੇਡਾਂ ਆਮ ਤੌਰ 'ਤੇ ਗਵਾਹਾਂ ਦੇ ਮਿਲੇ ਬਿਆਨਾਂ ਅਧਾਰਿਤ ਕੀਤੀਆਂ ਜਾ ਰਹੀਆਂ ਹਨ।