ਲੁਧਿਆਣਾ : 24 ਘੰਟਿਆਂ ਵਿੱਚ 5 ਗੁੰਮਸ਼ੁਦਾ ਨਾਬਾਲਗ ਲੜਕੀਆਂ ਬ੍ਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 14 ਨਵੰਬਰ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ ਅਤੇ ਰੁਪਿੰਦਰ ਸਿੰਘ ਆਈ.ਪੀ.ਐਸ/ ਡਿਪਟੀ ਕਮਿਸ਼ਨਰ ਪੁਲਿਸ, ਸਿਟੀ/ਦਿਹਾਤੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ 24 ਘੰਟਿਆਂ ਵਿੱਚ 5 ਗੁੰਮਸ਼ੁਦਾ ਨਾਬਾਲਗ ਲੜਕੀਆਂ ਬ੍ਰਾਮਦ ਕਰਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀਆਂ ਗਈਆਂ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵੈਭਵ ਸਹਿਗਲ ਪੀ.ਪੀ.ਐਸ/ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਲੁਧਿਆਣਾ ਅਤੇ ਇੰਦਰਜੀਤ ਸਿੰਘ ਬੋਪਰਾਏ ਪੀ.ਪੀ.ਐਸ./ਏ.ਸੀ.ਪੀ. ਇੰਡਸਟਰੀਅਲ ਏਰੀਆ-ਏ ਨੇ ਦੱਸਿਆ ਕਿ ਇੰਸਪੈਕਟਰ ਬਲਵਿੰਦਰ ਕੌਰ ਮੁੱਖ ਅਫਸਰ ਥਾਣਾ ਜਮਾਲਪੁਰ ਅਤੇ ਇੰਚਾਰਜ ਚੌਕੀ ਮੁੰਡੀਆ ਕਲਾਂ ਸਬ-ਇੰਸਪੈਕਟਰ ਹਰਮੀਤ ਸਿੰਘ ਦੀ ਅਗਵਾਈ ਹੇਠ ਮਿਤੀ 12-11-2025 ਨੂੰ 05 ਨਾਬਾਲਗ ਲੜਕੀਆਂ ਨੂੰ ਗੁੰਮ ਹੋਈਆਂ ਸਨ। ਜਿਸਤੇ ਮੁਕੱਦਮਾ ਨੰਬਰ 215 ਮਿਤੀ 13-11-2025 ਅਧੀਨ ਧਾਰਾ 127(6) BNS ਤਹਿਤ ਥਾਣਾ ਜਮਾਲਪੁਰ ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀ। ਇਹਨਾ 05 ਨਾਬਾਲਗ ਗੁੰਮਸ਼ੁਦਾ ਲੜਕੀਆਂ ਨੂੰ ਬ੍ਰਾਮਦ ਕਰਨ ਲਈ ਤੁਰੰਤ ਅਤੇ ਤਜਰਬਾਕਾਰ ਕਾਰਵਾਈ ਕੀਤੀ ਗਈ। ਕਮਿਸ਼ਨਰ ਪੁਲਿਸ ਟੈਕਨੀਕਲ ਯੂਨਿਟ ਲੁਧਿਆਣਾ ਦੀ ਮੱਦਦ ਨਾਲ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ, ਮਿਤੀ 13-11-2025 ਨੂੰ ਸਿਰਫ਼ 24 ਘੰਟਿਆਂ ਵਿੱਚ ਸਹੀ ਸਲਾਮਤ ਬ੍ਰਾਮਦ ਕਰਕੇ ਲੜਕੀਆਂ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ।